ਐਸ.ਏ.ਐਸ ਨਗਰ, 6 ਜੂਨ (ਪੰਜਾਬ ਪੋਸਟ ਬਿਊਰੋ) – ਨਸ਼ਿਆਂ ਦੇ ਸੌਦਾਗਰਾਂ ਖਿਲਾਫ ਕੀਤੀ ਜਾ ਰਹੀ ਕਾਰਵਾਈ ਤਹਿਤ ਜਿਲ੍ਹਾ ਪੁਲਿਸ ਨੇ ਐਸ.ਐਸ.ਪੀ ਕੁਲਦੀਪ
ਸਿੰਘ ਚਾਹਲ ਦੀ ਅਗਵਾਈ ਹੇਠ ਦੋ ਵੱਖ-ਵੱਖ ਮਾਮਲਿਆਂ ਵਿੱਚ 5 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ ਅਤੇ 5 ਕਰੋੜ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ।
ਐਸ.ਪੀ (ਆਈ) ਹਰਮਨਦੀਪ ਸਿੰਘ ਹੰਸ ਅਤੇ ਡੀ.ਐਸ.ਪੀ (ਆਈ) ਬਿਕਰਮਜੀਤ ਸਿੰਘ ਬਰਾੜ ਵਲੋਂ ਦਿਤੀ ਗਈ ਜਾਣਕਾਰੀ ਅਨੁਸਾਰ ਮੋਹਾਲੀ ਸੀ.ਆਈ.ਏ ਸਟਾਫ ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰ ਨੇ ਫੇਜ਼-1 ਮੁਹਾਲੀ ਵਿਖੇ ਐਨ.ਡੀ.ਪੀ.ਐਸ ਐਕਟ ਦੀ ਧਾਰਾ 21 / 22-61-85 ਤਹਿਤ ਦਰਜ ਕੇਸ ਅਧੀਨ ਹਰਿਆਣਾ ਦੇ ਸਿਰਸਾ ਦਾ ਰਹਿਣ ਵਾਲਾ ਸਚਿਨ ਕੁਮਾਰ ਅਤੇ ਹਰਿਆਣਾ ਦੇ ਸਿਰਸਾ ਦੀ ਰਹਿਣ ਜਸਬੀਰ ਕੌਰ ਉਰਫ ਸਿਮਟੀ ਨਾਮੀ ਮਹਿਲਾ ਨੂੰ ਉਦਯੋਗਿਕ ਖੇਤਰ ਫੇਜ਼-7 ਤੋਂ ਗ੍ਰਿਫਤਾਰ ਕੀਤਾ ਹੈ।ਮੁਹਾਲੀ ਪੁਲਿਸ ਨੇ ਉਨ੍ਹਾਂ ਕੋਲੋਂ 1 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਹੈ। ਉਨ੍ਹਾਂ ਦੀ ਨਿਸ਼ਾਨਦੇਹੀ ‘ਤੇ ਇਕ ਹੋਰ ਵਿਅਕਤੀ ਰਘਬੀਰ ਸਿੰਘ ਵਾਸੀ ਖਰੜ ਨੂੰ 5-6-20 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਕੋਲੋਂ 45 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।ਇਕ ਕਿੱਲੋ ਅਤੇ 45 ਗ੍ਰਾਮ ਮਾਤਰਾ ਦੀ ਜ਼ਬਤ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ 5 ਕਰੋੜ ਰੁਪਏ ਹੈ।
ਜਿਲ੍ਹਾ ਪੁਲਿਸ ਨੇ ਮਿਲੀ ਸੂਹ `ਤੇ 5-6-20 ਨੂੰ ਐਨ.ਡੀ.ਪੀ.ਐਸ ਐਕਟ ਦੀ ਧਾਰਾ 15-61-85 ਤਹਿਤ ਮਾਮਲਾ ਦਰਜ਼ ਕਰ ਕੇ ਟਾਟਾ ਟਰੱਕ ਨੰ. ਪੀ ਬੀ 65-ਏਐਚ-0731 ਨੂੰ ਪਿੰਡ ਹਰਲਾਲਪੁਰ ਜੰਡਪੁਰ ਰੋਡ ਤੋਂ ਕਬਜ਼ੇ ਵਿਚ ਲੈ ਕੇ ਬਲਬੀਰ ਸਿੰਘ ਵਾਸੀ ਪਿੰਡ ਹਰਲਾਲਪੁਰ ਅਤੇ ਗੁਰਨਾਮ ਸਿੰਘ ਗੋਗੀ ਵਾਸੀ ਪਿੰਡ ਜੰਡਪੁਰ ਤਹਿਸੀਲ ਖਰੜ ਨੂੰ ਗ੍ਰਿਫ਼ਤਾਰ ਕੀਤਾ ਹੈ।ਦੋਨਾਂ ਕੋਲੋਂ ਕੁੱਲ 31 ਕਿਲੋਗ੍ਰਾਮ ਭੁੱਕੀ ਬਰਾਮਦ ਹੋਈ ਹੈ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media