Thursday, September 17, 2026

ਸਿਹਤ ਸੰਭਾਲ ਲਈ ਅਭਿਆਸ ਤੇ ਕਸਰਤ ਜਰੂਰੀ – ਅਵਤਾਰ, ਸਾਹਿਬ

ਅੰਮ੍ਰਿਤਸਰ, 7  ਜੂਨ (ਪੰਜਾਬ ਪੋਸਟ – ਸੰਧੂ) – ਮਾਸਟਰ ਐਥਲੈਟਿਕਸ ਕੌਮਾਂਤਰੀ ਖਿਡਾਰੀ ਅਵਤਾਰ ਸਿੰਘ ਪੀ.ਪੀ ਤੇ ਸਾਬਕਾ ਆਰਮੀ ਵੈਟਰਨ ਬਾਕਸਿੰਗ ਖਿਡਾਰੀ ਸਾਹਿਬ ਸਿੰਘ ਨੇ ਕਿਹਾ ਹੈ ਕਿ ਬੀਤੇ ਕਈ ਮਹੀਨਿਆਂ ਤੋਂ ਬਹੁਤ ਸਾਰੇ ਖਿਡਾਰੀ ਘਰਾਂ ਦੇ ਵਿੱਚ ਬੰਦ ਅਭਿਆਸ ਤੋਂ ਵਾਂਝੇ ਖੇਡ ਮੈਦਾਨਾਂ ਤੋਂ ਦੂਰ ਰਹੇ ਹਨ।ਜਿਸ ਦੇ ਨਾਲ ਖਿਡਾਰੀਆਂ ਦਾ ਬਹੁਤ ਹਰਜ਼ ਹੋਇਆ ਹੈ ਤੇ ਖੇਡ ਖੇਤਰ ਨੂੰ ਵੱਡਾ ਘਾਟਾ ਪਿਆ ਹੈ।
           ਉਨ੍ਹਾਂ ਕਿਹਾ ਕਿ ਕਿਸੇ ਵੀ ਖਿਡਾਰੀ ਵਾਸਤੇ ਜਰੂਰੀ ਹੈ ਕਿ ਅਭਿਆਸ ਇੱਕ ਜਨੂੰਨ ਹੁੰਦਾ ਹੈ ਜੋ ਕਿ ਮੱਠਾ ਨਹੀਂ ਪੈਣਾ ਚਾਹੀਦਾ।ਉਨ੍ਹਾਂ ਕਿ ਉਹ ਹੁਣ ਵੀ ਸਮਾਜਿਕ ਦੂਰੀ ਅਤੇ ਸੁਰੱਖਿਆ ਸਾਧਨਾਂ ਦੇ ਮੱਦੇਨਜ਼ਰ ਅਭਿਆਸ ਕਰਦੇ ਹਨ।ਜਦੋਂਕਿ ਸ਼ਰੀਰਕ ਕਸਰਤ ਨੂੰ ਵੀ ਅਹਿਮੀਅਤ ਦਿੰਦੇ ਹਨ।ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਦੇ ਦੌਰਾਨ ਆਪਣੀਆਂ ਸਰਕਾਰੀ, ਗੈਰ ਸਰਕਾਰੀ, ਸਮਾਜਿਕ ਤੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਖੇਡਾਂ ਨੂੰ ਵਕਤ ਦਿੱਤਾ ਹੈ।
             ਉਨਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਜਿੰਨੀ ਦੇਰ ਤੱਕ ਸਰਕਾਰ ਦੇ ਵੱਲੋਂ ਖੇਡਾਂ, ਖੇਡ ਮੈਦਾਨਾਂ ਤੇ ਖੇਡ ਪ੍ਰਤੀਯੋਗਵਤਾਵਾਂ ਸਬੰਧੀ ਕੋਈ ਫੈਸਲਾ ਨਹੀਂ ਲਿਆ ਜਾਂਦਾ।ਉਸ ਵੇਲੇ ਤੱਕ ਖਿਡਾਰੀ ਆਪਣੇ ਘਰਾਂ ਦੇ ਆਸ ਪਾਸ ਵਾਲੇ ਪਾਰਕਾਂ ਦੇ ਵਿੱਚ ਸੈਰ ਸਪਾਟਾ ਕਰਨ ਦੇ ਨਾਲ-ਨਾਲ ਸ਼ਰੀਰਕ ਕਸਰਤ ਨੂੰ ਤਰਜ਼ੀਹ ਦੇਣ ਤਾਂ ਜੋ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਕਿਹਾ ਕਿ ਸ਼ਰੀਰ ਨੂੰ ਚੁਸਤ-ਫੁਰਤ ਰੱਖਣ ਲਈ ਹਰ ਹੀਲਾ ਵਰਤਣਾ ਚਾਹੀਦਾ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …