ਕੁੱਲ 88 ਕਰੋਨਾ ਪਾਜ਼ਟਿਵ, 50 ਰਿਕਵਰ, ਐਕਟਿਵ ਕੇਸ 34 ਤੇ ਹੁਣ ਤੱਕ ਚਾਰ ਦੀ ਮੋਤ
ਪਠਾਨਕੋਟ, 7 ਜੂਨ (ਪੰਜਾਬ ਪੋਸਟ ਬਿਊਰੋ) – ਅੱਜ ਐਤਵਾਰ ਨੂੰ 2 ਹੋਰ ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਉਣ ਨਾਲ ਜਿਲਾ ਪਠਾਨਕੋਟ ਵਿੱਚ
ਕਰੋਨਾ ਪਾਜੀਟਿਵ ਮਰੀਜਾਂ ਦੀ ਸੰਖਿਆ 88 ਹੋ ਗਈ ਹੈ, ਪਰ ਇੱਥੇ ਚੰਗੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਵੱਲ ਜਿਲਾ ਪਠਾਨਕੋਟ ਦੇ ਕਦਮ ਵਧ ਰਹੇ ਹਨ ਅਤੇ ਅੱਜ 7 ਲੋਕਾਂ ਦੇ ਕਰੋਨਾ ਰਿਕਵਰ ਹੋਣ ਨਾਲ ਜਿਲਾ ਪਠਾਨਕੋਟ ‘ਚ ਕਰੋਨਾ ਵਾਈਰਸ ਰਿਕਵਰ ਵਾਲਿਆਂ ਦੀ ਸੰਖਿਆ 50 ਹੋ ਗਈ ਹੈ।ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਕਰੋਨਾ ਤੇ ਫਤਿਹ ਪਾਉਣ ਲਈ ਹਰੇਕ ਵਿਅਕਤੀ ਆਪਣੀ ਜਿਮੇਦਾਰੀ ਸਮਝੇ ਅਤੇ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਮਾਰਕਿਟ ਕਮੇਟੀ ਪਠਾਨਕੋਟ ਵਲੋਂ ਸਬਜੀ ਮੰਡੀ ਵਿੱਚ ਕੈਂਪ ਲਗਾਇਆ ਗਿਆ ਸੀ ਜਿਸ ਦੋਰਾਨ ਸਬਜੀ ਮੰਡੀ ਵਿੱਚ ਫੜੀ ਲਗਾਉਣ ਵਾਲੇ ਲੋਕਾਂ ਦੀ ਸੈਂਪਲਿੰਗ ਕੀਤੀ ਗਈ ਸੀ ਜਿਨਾਂ ਲੋਕਾਂ ਵਿੱਚੋਂ ਦੋ ਲੋਕਾਂ ਨੂੰ ਕਰੋਨਾ ਦੇ ਲੱਛਣ ਸਨ।ਉਨਾਂ ਦੀ ਅੱਜ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ। ਉਨਾਂ ਦੱਸਿਆ ਕਿ ਜਿਨਾਂ ਦੋ ਲੋਕਾਂ ਦੀ ਕਰੋਨਾ ਪਾਜੀਟਿਵ ਰਿਪੋਰਟ ਆਈ ਹੈ ਇੱਕ ਮੀਰਪੁਰ ਕਾਲੋਨੀ ਅਤੇ ਦੂਸਰਾ ਵਿਅਕਤੀ ਮਾਡਲ ਟਾਊਣ ਪਠਾਨਕੋਟ ਦਾ ਰਹਿਣ ਵਾਲਾ ਹੈ।ਵੱਖ-ਵੱਖ ਟੀਮਾਂ ਵਲੋਂ ਇੰਨਾ ਦੋਨੋਂ ਕਰੋਨਾ ਪਾਜ਼ਟਿਵ ਲੋਕਾਂ ਦੀ ਸੰਪਰਕ ਲੋਕਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇੇ ਜਲਦੀ ਹੀ ਇਨਾਂ ਦੇ ਸੰਪਰਕ ਲੋਕਾਂ ਦੀ ਵੀ ਸੈਂਪਿਗ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਹੁਣ ਜਿਲਾ ਪਠਾਨਕੋਟ ਵਿੱਚ ਕੁੱਲ ਕੇਸ 88 ਹੋ ਗਏ ਹਨ।ਜਿਨਾਂ ਵਿਚੋਂ 50 ਲੋਕ ਪੰਜਾਬ ਸਰਕਾਰ ਦੀ ਪਾਲਿਸੀ ਅਧੀਨ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ।ਉਨਾ ਦੱਸਿਆ ਕਿ ਇਸ ਸਮੇਂ ਜਿਲਾ ਪਠਾਨਕੋਟ ਵਿੱਚ 34 ਕੇਸ ਕਰੋਨਾ ਪਾਜੀਟਿਵ ਹਨ ਅਤੇ ਹੁਣ ਤੱਕ 4 ਲੋਕਾਂ ਦੀ ਕਰੋਨਾ ਪਾਜ਼ਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਇੱਕ ਹੀ ਉਦੇਸ਼ ਹੈ ਮਿਸ਼ਨ ਫਤਿਹ ਅਤੇ ਅਸੀਂ ਤਦ ਹੀ ਇਸ ਮਿਸ਼ਨ ਵਿੱਚ ਕਾਮਯਾਬ ਹੋ ਸਕਦੇ ਹਾਂ ਅਗਰ ਅਸੀਂ ਪੰਜਾਬ ਸਰਕਾਰ ਦੀ ਅਡਵਾਈਜ਼ਰੀ ‘ਤੇ ਅਮਲ ਕਰਦੇ ਹਾਂ।ਉਨਾਂ ਕਿਹਾ ਕਿ ਕੋਈ ਵੀ ਘਰ ਤੋਂ ਬਾਹਰ ਬਿਨਾਂ ਮਾਸਕ ਤੋਂ ਨਾ ਨਿਕਲੇ, ਘਰ ਤੋਂ ਬਾਹਰ ਕਿਸੇ ਵੀ ਚੀਜ ਨੂੰ ਛੂਹਨ ਤੋਂ ਬਾਅਦ ਹੱਥਾਂ ਨੂੰ ਸਾਬਣ ਨਾਲ ਧੋਵੇ ਅਤੇ ਸੋਸ਼ਲ ਡਿਸਟੈਂਸ ਬਣਾਈ ਰੱਖੇ।
Punjab Post Daily Online Newspaper & Print Media