Monday, December 23, 2024

ਦਿੱਲੀ ਤੋਂ ਪੇਕੇ ਪਰਿਵਾਰ ‘ਚ ਆਏ ਧੀ-ਜੁਆਈ ਤੇ ਤਿੰਨ ਸਾਲ ਦਾ ਪੁੱਤ ਕੋਰੋਨਾ ਪਾਜ਼ਟਿਵ

ਹੁਣ ਤੱਕ 3615 ਸੈਂਪਲ ਕੇਸ ਨੈਗਟਿਵ – 31 ਮਈ ਨੂੰ ਪੇਕੇ ਘਰ ’ਚ ਹੀ ਸਨ ਇਕਾਂਤਵਾਸ

ਨਵਾਂਸ਼ਹਿਰ, 7 ਜੂਨ (ਪੰਜਾਬ ਪੋਸਟ ਬਿਊਰੋ) – ਦਿੱਲੀ ਤੋਂ ਬੀਤੀ 31 ਮਈ ਨੂੰ ਨਵਾਂਸ਼ਹਿਰ ਸਥਿਤ ਆਪਣੇ ਪੇਕੇ ਪਰਿਵਾਰ ਆਈ ਧੀ, ਉਸ ਦਾ ਪਤੀ ਤੇ ਤਿੰਨ ਸਾਲ ਦਾ ਪੁੱਤ ਕੋਰੋਨਾ ਪਾਜ਼ਟਿਵ ਪਾਏ ਗਏ ਹਨ।ਇਨ੍ਹਾਂ ਤਿੰਨਾਂ ਨੂੰ ਹੀ ਪੇਕੇ ਘਰ ’ਚ ਹੀ ਇਕਾਂਤਵਾਸ ਕੀਤਾ ਹੋਇਆ ਸੀ।
               ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਅਨੁਸਾਰ ਇਨ੍ਹਾਂ ਤਿੰਨਾਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਸਥਿਤ ਕੋਵਿਡ ਕੇਅਰ ਸੈਂਟਰ ’ਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਦੇ ਦਿੱਲੀ ਤੋਂ ਆਉਣ ਕਾਰਨ, ਉਥੋਂ ਹੀ ਪੀੜਤ ਹੋ ਕੇ ਆਏ ਹਨ।ਉਨ੍ਹਾਂ ਦੱਸਿਆ ਕਿ ਦਿੱਲੀ ਦੇ ਵਸਨੀਕ ਹੋਣ ਕਾਰਨ ਇਨ੍ਹਾਂ ਤਿੰਨਾਂ ਦਾ ਪਾਜ਼ਟਿਵ ਅੰਕੜਾ ਪੰਜਾਬ ’ਚ ਨਹੀਂ ਗਿਣਿਆ ਜਾਵੇਗਾ ਬਲਕਿ ਦਿੱਲੀ ’ਚ ਹੀ ਜੁੜੇਗਾ।
ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਜਗਦੀਪ ਅਨੁਸਾਰ ਪੇਕੇ ਪਰਿਵਾਰ ਦੇ 10 ਮੈਂਬਰਾਂ ਨੂੰ ਨਿਗਰਾਨੀ ਹੇਠ ਘਰ ’ਚ ਹੀ ਕੁਆਰਨਟੀਨ ਕਰ ਦਿੱਤਾ ਗਿਆ ਹੈ ਅਤੇ ਦੋ ਦਿਨਾਂ ਬਾਅਦ ਉਨ੍ਹਾਂ ਦੇ ਸੈਂਪਲ ਲੈ ਕੇ ਟੈਸਟਿੰਗ ਲਈ ਭੇਜੇ ਜਾਣਗੇ।
               ਸਿਵਲ ਸਰਜਨ ਅਨੁਸਾਰ ਜ਼ਿਲ੍ਹੇ ’ਚ ਹੁਣ ਤੱਕ 3835 ਟੈਸਟ ਹੋ ਚੁੱਕੇ ਹਨ, ਜਿਨ੍ਹਾਂ ’ਚੋਂ 3615 ਨੈਗੇਟਿਵ ਪਾਏ ਗਏ ਹਨ ਜਦਕਿ 114 ਦੇ ਨਤੀਜੇ ਦੀ ਉਡੀਕ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨ ਨਵੇਂ ਕੇਸਾਂ ਦੇ ਪਾਜ਼ਟਿਵ ਆਉਣ ਬਾਅਦ ਜ਼ਿਲ੍ਹੇ ਨਾਲ ਸਬੰਧਤ ਪਾਜ਼ਿਟਿਵ ਕੇਸਾਂ ਦੀ ਗਿਣਤੀ 106 ’ਤੇ ਹੀ ਸਥਿਰ ਹੈ ਜਦਕਿ ਦੂਸਰੇ ਰਾਜਾਂ/ਜ਼ਿਲ੍ਹਿਆਂ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਪਾਜ਼ਟਿਵ ਪਾਏ ਗਏ ਲੋਕਾਂ ਦੀ ਪਹਿਲਾਂ ਦੀ 11 ਦੀ ਗਿਣਤੀ ਹੁਣ ਵਧ ਕੇ 14 ਹੋ ਗਈ ਹੈ।ਉਨ੍ਹਾਂ ਦੱਸਿਆ ਕਿ ਕੋਵਿਡ ਕੇਅਰ ਸੈਂਟਰ ਢਾਹਾਂ ਕਲੇਰਾਂ ’ਚ ਇਸ ਮੌਕੇ 7 ਐਕਟਿਵ ਕੇਸ ਹੋ ਗਏ ਹਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …