Wednesday, April 15, 2026

ਅੰਮ੍ਰਿਤਸਰ ਜਿਲ੍ਹੇ ‘ਚ ਐਤਵਾਰ ਮਿਲੇ 15 ਕੋਰੋਨਾ ਪਾਜ਼ਟਿਵ ਕੇਸ

ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ ਬਿਉਰੋ) – ਅੰਮ੍ਰਿਤਸਰ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ‘ਚ ਵਾਧਾ ਜਾਰੀ ਹੈ।ਸਿਹਤ ਵਿਭਾਗ ਵਲੋਂ ਦਿੱਤੀ ਗਈ ਜਾਣਕਾਰੀ

File Photo

ਅਨੁਸਾਰ ਅੱਜ ਐਤਾਵਰ ਸਾਹਮਣੇ ਆਏ 15 ਕੋਰੋਨਾ ਪਾਜ਼ਟਿਵ ਕੇਸਾਂ ਵਿਚੋਂ 10 ਦਾ ਕਿਸੇ ਵੀ ਕੋਰੋਨਾ ਪਾਜ਼ਟਿਵ ਕੇਸ ਨਾਲ ਸੰਪਰਕ ਜਾਂ ਟਰੈਵਲ ਹਿਸਟਰੀ ਨਹੀਂ ਮਿਲੀ ਹੈ।ਸਿਹਤ ਵਿਭਾਗ ਦੀ ਰਿਪੋਰਟ ਮੁਤਾਬਿਕ ਅੱਜ ਦੇ ਪਾਜ਼ਟਿਵ ਕੇਸਾਂ ਵਿੱਚ ਇੱਕ ਇਕ ਮਾਮਲਾ ਮੋਹਨੀ ਪਾਰਕ, ਫਤਹਿ ਸਿੰਘ ਕਲੌਨੀ, ਰਾਣੀ ਕਾ ਬਾਗ, ਦਸੌਂਧਾ ਸਿੰਘ ਰੋਡ, ਲੋਹਾਰਕਾ, ਕ੍ਰਿਸ਼ਨਾ ਨਗਰ, ਭਾਈ ਸੰਤ ਨਗਰ, ਨਿਊ ਪ੍ਰਤਾਪ ਨਗਰ ਤੇ ਪਿੰਡ ਗੋਪਾਲਪੁਰ ਮੱਝਵਿੰਡ ਆਦਿ ਤੋਂ ਹੈ।ਚਾਰ ਮਾਮਲੇ ਫੁਲਾਂਵਾਲਾ ਪਾਜ਼ਟਿਵ ਮਰੀਜ਼ ਰਮਨ ਕੁਮਾਰ ਦੇ ਸੰਪਰਕ ਤੋਂ ਹਨ, ਜਦਕਿ ਇੱਕ ਕੇਸ ਕਾਂਗੜਾ ਕਲੌਨੀ ਤੋਂ ਮਿਲਿਆ ਹੈ।
                ਇਹ 15 ਕੇਸ ਮਿਲਣ ਨਾਲ ਹੁਣ ਜਿਲੇ ਵਿੱਚ ਕੁੱਲ ਪਾਜ਼ਟਿਵ ਮਰੀਜ਼ਾਂ ਦੀ ਗਿਣਤੀ 483 ਹੋ ਗਈ ਹੈ, 346 ਤੰਦੁਸਰਤ ਹੋ ਕੇ ਘਰਾਂ ਨੂੰ ਚਲੇ ਗਏ ਹਨ, 8 ਦੀ ਮੌਤ ਹੋ ਚੁੱਕੀ ਹੈ ਅਤੇ 126 ਮਰਜ਼ਿਾਂ ਦਾ ਇਲਾਜ਼ ਚੱਲ ਰਿਹਾ ਹੈ। ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਘਰਾਂ ਵਿਚੋਂ ਬਾਹਰ ਨਿਕਲਣ ‘ਤੇ ਮਾਸਕ ਲਾਉਣ ਤੋਂ ਇਲਾਵਾ ਸਰਕਾਰ ਵਲੋਂ ਜਾਰੀ ਹਦਾਇਤਾਂ ‘ਤੇ ਸਖਤੀ ਨਾਲ ਪਹਿਰਾ ਦੇਣ ਦੀ ਅਪੀਲ ਕੀਤੀ ਹੈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …