Wednesday, April 15, 2026

ਖਿੱਚ ਦਾ ਕੇਂਦਰ ਬਣਿਆ ਮਾਨਸਾ ਦਾ ਸਰਕਾਰੀ ਕੋ-ਐਜੂਕੇਸ਼ਨ ਸੀਨੀ. ਸੈਕੰ. ਸਮਾਰਟ ਸਕੂਲ

ਪ੍ਰਾਈਵੇਟ ਸਕੂਲਾਂ ‘ਚੋਂ ਆਏ 80 ਤੋਂ ਵੱਧ ਬੱਚੇ, ਦਾਖਲਾ 860 ਤੋਂ ਪਾਰ

ਭੀਖੀ/ਮਾਨਸਾ, 8 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਮਾਨਸਾ ਦਾ ਸਰਕਾਰੀ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੁਣ ਸ਼ਹਿਰੀਆਂ ਅਤੇ ਪੇਂਡੂ

File Photo

ਖਿਤੇ ਦੇ ਵਿਦਿਆਰਥੀਆਂ ਲਈ ਪਹਿਲੀ ਪਸੰਦ ਬਣਨ ਲੱਗਾ ਹੈ।ਸ਼ਹਿਰ ਦੇ ਅਨੇਕਾਂ ਡਾਕਟਰਾਂ, ਅਧਿਕਾਰੀਆਂ ਤੇ ਅਧਿਆਪਕਾਂ ਨੇ ਅਪਣੇ ਬੱਚਿਆਂ ਨੂੰ ਨਾਮੀ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਉੱਚ ਯੋਗਤਾ ਪ੍ਰਾਪਤ ਅਧਿਆਪਕਾਂ ਦੀ ਅਗਵਾਈ ਹੇਠ ਇਸ ਸਕੂਲ ਵਿੱਚ ਚੱਲ ਰਹੇ ਮੈਡੀਕਲ, ਨਾਨ ਮੈਡੀਕਲ, ਕਾਮਰਸ, ਆਰਟਸ ਤੇ ਵੋਕੇਸ਼ਨਲ ਗਰੁੱਪਾਂ ‘ਚ ਆਪਣੇ ਧੀਆਂ ਪੁੱਤਰਾਂ ਨੂੰ ਦਾਖਲ ਕਰਵਾਇਆ ਹੈ।ਕਰੋਨਾ ਵਾਇਰਸ ਕਾਰਨ ਹੁਣ ਜਦੋਂ ਸਕੂਲ ਬੰਦ ਹਨ ਤਾਂ ਆਨਲਾਈਨ ਦਾਖਲਿਆਂ ਦਾ ਹੜ੍ਹ ਆਇਆ ਹੋਇਆ ਹੈ, 80 ਤੋਂ ਵੱਧ ਬੱਚੇ ਪ੍ਰਾਈਵੇਟ ਸਕੂਲਾਂ ਨੂੰ ਅਲਵਿਦਾ ਕਹਿ ਆਏ ਹਨ।
               ਸਕੂਲ ਪ੍ਰਿੰਸੀਪਲ ਉਮ ਪ੍ਰਕਾਸ਼ ਮਿੱਢਾ ਨੇ ਦੱਸਿਆ ਕਿ ਪਿਛਲੇ ਸਾਲ ਇਥੇ ਕੁੱਲ ਦਾਖਲਾ 742 ਸੀ, ਜੋ ਹੁਣ 860 ਤੋਂ ਪਾਰ ਹੋ ਗਿਆ ਹੈ।ਉਨ੍ਹਾਂ ਮਾਪਿਆਂ ਨੂੰ ਦੱਸਿਆ ਹੈ ਕਿ ਇਸ ਸਕੂਲ ਵਿੱਚ ਪ੍ਰਾਈਵੇਟ ਸਕੂਲਾਂ ਨਾਲੋਂ ਬੇਹਤਰ ਸਹੂਲਤਾਂ ਉਪਲੱਬਧ ਹਨ।ਇਥੇ ਸਮਾਰਟ ਪ੍ਰੋਜੈਕਟਰ, ਐਲ.ਈ.ਡੀ, ਐਜੂਸੈਟ, ਸਾਇੰਸ, ਮੈਥ ਅਤੇ ਹੋਰ ਵਿਸ਼ਿਆਂ ਦੀਆਂ ਅਧੁਨਿਕ ਲੈਬਾਂ, ਪਾਰਕ, ਲਾਇਬਰੇਰੀ, ਪੰਜਾਬੀ, ਅੰਗਰੇਜ਼ੀ ਮਾਧਿਅਮ ‘ਚ ਪੜ੍ਹਾਈ, ਸਭਿਆਚਾਰਕ, ਖੇਡ ਸਰਗਰਮੀਆਂ ‘ਚ ਸਟੇਟ, ਨੈਸ਼ਨਲ ਪੱਧਰੀ ਪ੍ਰਾਪਤੀਆਂ, ਇਨਡੋਰ ਸ਼ੂਟਿੰਗ ਰੇਂਜ, ਐਨ.ਸੀ.ਸੀ, ਐਨ.ਐਸ.ਐਸ, ਆਈਲੈਟਸ ਕੋਚਿੰਗ ਅਤੇ ਹੋਰ ਵੱਖ-ਵੱਖ ਕੋਰਸਾਂ, ਮੁਕਾਬਲਿਆਂ ਲਈ ਕੋਚਿੰਗ ਦੇ ਪ੍ਰਬੰਧ ਹਨ।
             ਹਾਲ ਹੀ ‘ਚ ਅਪਣੇ ਬੱਚੇ ਨੂੰ ਇਕ ਨਾਮੀ ਸਕੂਲ ਚੋਂ ਹਟਾ ਕੇ ਇਸ ਸਕੂਲ ‘ਚ ਗਿਆਰਵੀਂ ਨਾਨ ਮੈਡੀਕਲ ਵਿੱਚ ਦਾਖਲ ਕਰਵਾਉਣ ਵਾਲੇ ਅਧਿਆਪਕ ਆਗੂ ਦਰਸ਼ਨ ਸਿੰਘ ਅਲੀਸ਼ੇਰ ਦਾ ਕਹਿਣਾ ਹੈ ਕਿ ਹੁਣ ਸਰਕਾਰੀ ਸਕੂਲਾਂ ‘ਚ ਪੜ੍ਹਾਈ ਦੀ ਕਿਸੇ ਪੱਖੋਂ ਕੋਈ ਕਮੀ ਨਹੀਂ।ਬਸ ਐਵੇਂ ਮਾਪੇ ਝੂਠੇ ਸਟੇਟਸ ਸਿੰਬਲ ਪਿੱਛੇ ਮਾਲੀ ਨਕਿਸਾਨ ਝੇਲ ਰਹੇ ਹਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …