Wednesday, August 12, 2026

ਉਭਾ ਬੁਰਜ ਢਿੱਲਵਾਂ ਦੇ ਸਰਕਾਰੀ ਸਕੂਲ ਵਲ੍ਹੋਂ ਐਪ ਲਾਂਚ

ਆਮ ਪੜ੍ਹਾਈ ਤੋਂ ਇਲਾਵਾ ਵੱਖ-ਵੱਖ ਪ੍ਰੀਖਿਆਵਾਂ ਦੀ ਕਰਵਾਈ ਜਾਵੇਗੀ ਤਿਆਰੀ

ਭੀਖੀ/ਮਾਨਸਾ, 8 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਸਰਕਾਰੀ ਸਕੂਲਾਂ ਵਲ੍ਹੋਂ ਕਰੋਨਾ ਵਾਇਰਸ ਦੀ ਔਖੀ ਘੜੀ ਦੌਰਾਨ ਜਿਥੇ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ, ਉਥੇ ਨਿੱਤ ਦਿਨ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਸਰਕਾਰੀ ਸਕੂਲਾਂ ਨੂੰ ਤਰੱਕੀ ਦੇ ਨਵੇਂ ਰਾਹਾਂ ‘ਤੇ ਲਿਜਾਣ ਵੱਲ ਕਦਮ ਪੁੱਟੇ ਜਾ ਰਹੇ ਹਨ।ਜਿਸ ਤਹਿਤ ਸਰਕਾਰੀ ਸੈਕੰਡਰੀ ਸਕੂਲ ਉਭਾ ਬੁਰਜ ਢਿੱਲਵਾਂ ਵਲੋਂ ਆਪਣੀ ਐਪ ਲਾਂਚ ਕਰਨ ਦੀ ਪਹਿਲ ਕਦਮੀ ਕੀਤੀ ਗਈ ਹੈ।
               ਸਕੂਲ ਪ੍ਰਿੰਸੀਪਲ ਅਵਤਾਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਐਪ ਵਿੱਚ ਛੇਵੀਂ ਤੋਂ ਬਾਰ੍ਹਵੀਂ ਤੱਕ ਹਰੇਕ ਕਲਾਸ ਦੇ ਸਾਰੇ ਵਿਸ਼ਿਆਂ ਦਾ ਸਿਲੇਬਸ, ਸਾਰੇ ਪਾਠ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਮੁਹਈਆ ਕਰਵਾਏ ਜਾਣਗੇ।ਐਪ ਵਿੱਚ ਸਾਇੰਸ ਵਿਸ਼ੇ ਦਾ “ਪ੍ਰਕਾਸ਼ ਦਾ ਪ੍ਰਾਵਰਤਨ” ਪਾਠ ਅਪਲੋਡ ਕਰ ਦਿੱਤਾ ਗਿਆ ਹੈ ਅਤੇ ਹੋਰ ਵਿਸ਼ਾ ਵਸਤੂ ਵੀ ਨਾਲ-ਨਾਲ ਹੀ ਮੁਹੱਈਆ ਕਰਵਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਦੇ ਸੀਮਿਤ ਸਾਧਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਐਪ ‘ਤੇ ਐਸ.ਐਸ.ਸੀ ਪ੍ਰੀਖਿਆਵਾਂ, ਫੌਜ ਦੀ ਭਰਤੀ ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਨਾਲ ਸਬੰਧਤ ਮੈਟਰ ਵੀ ਬਿਲਕੁੱਲ ਮੁਫ਼ਤ ਉਪਲੱਬਧ ਕਰਵਾਇਆ ਜਾਵੇਗਾ।
             ਇਹ ਐਪ ਗੂਗਲ ਪਲੇਅ ਸਟੋਰ ‘ਤੇ ਜੀਐਸਐਸ ਉਭਾ (ਘਸ਼ਸ਼ ੂਬਹੳ) ਦੇ ਨਾਮ ‘ਤੇ ਮੌਜੂਦ ਹੈ ਅਤੇ ਕੋਈ ਵੀ ਇਸ ਐਪ ਨੂੰ ਡਾਊਨਲੋਡ ਕਰਕੇ ਲਾਭ ਲੈ ਸਕਦਾ ਹੈ।ਇਸ ਐਪ ‘ਤੇ ਬੱਚਿਆਂ ਨੂੰ ਸਾਰਾ ਮੈਟਰ ਇੱਕੋ ਜਗ੍ਹਾ ਮਿਲੇੇਗਾ ਅਤੇ ਉਹਨਾਂ ਨੂੰ ਵੱਖ ਵੱਖ ਜਗ੍ਹਾ ‘ਤੇ ਕੁੱਝ ਵੀ ਭਾਲ ਕਰਨ ਦੀ ਲੋੜ ਨਹੀਂ ਪਵੇਗੀ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …