ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ‘ਮਿਸ਼ਨ ਫ਼ਤਿਹ’ ਲਈ ਪਾ ਰਿਹੈ ਅਹਿਮ ਯੋਗਦਾਨ
ਕਪੂਰਥਲਾ, 9 ਜੂਨ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਮਹਾਂਮਾਰੀ ਨੂੰ ਹਰਾਉਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਸ਼ੁਰੂ ਕੀਤੇ ਗਏ ‘ਮਿਸ਼ਨ ਫ਼ਤਿਹ’ ਨੂੰ ਅੱਗੇ
ਵਧਾਉਂਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਲਾਕਡਾਊਨ ਦੌਰਾਨ 106 ਨੌਜਵਾਨਾਂ ਦੀ ਪ੍ਰਾਈਵੇਟ ਸੈਕਟਰ ਦੀਆਂ ਨੌਕਰੀਆਂ ਵਿਚ ਸਿਲੈਕਸ਼ਨ ਕਰਵਾਈ ਗਈ।ਇਨ੍ਹਾਂ ਨੌਜਵਾਨਾਂ ਨੂੰ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਵੱਲੋਂ ਨਿਯੁੱਕਤੀ ਪੱਤਰ ਦਿੱਤੇ ਗਏ।ਉਨ੍ਹਾਂ ਇਸ ਮੁਹਿੰਮ ਵਿਚ ਸ਼ਾਮਿਲ ਨਿਯੋਜਕ ਰਿਲਾਇੰਸ ਨਿਪੋਨ ਤੋਂ ਰਾਜਨ ਸ਼ਰਮਾ, ਸੀ.ਐਸ.ਸੀ ਤੋਂ ਅੰਕੁਸ਼ ਕੁਮਾਰ ਅਤੇ ਐਸ.ਆਈ.ਐਸ ਤੋਂ ਸੰਤੋਖ ਸਿੰਘ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ।
ਇਸੇ ਤਰ੍ਹਾਂ ਉਨ੍ਹਾਂ ਕੋਵਿਡ-19 ਦੇ ਮੱਦੇਨਜ਼ਰ ਲਗਾਏ ਲਾਕਡਾੳੂਨ ਦੌਰਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿੳੂਰੋ ਤੋਂ ਸਾਫਟ ਸਕਿੱਲ ਦਾ ਕੋਰਸ ਮੁਕੰਮਲ ਕਰਨ ਵਾਲੇ 134 ਪ੍ਰਾਰਥੀਆਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਾਕਡਾੳੂਨ ਦੌਰਾਨ ਸਾਰੀਆਂ ਵਿੱਦਿਅਕ ਸੰਸਥਾਵਾਂ ਬੰਦ ਹੋਣ ਕਰਕੇ ਵਿਦਿਆਰਥੀਆਂ ਦਾ ਵਡਮੁੱਲਾ ਸਮਾਂ ਵਿਅਰਥ ਜਾ ਰਿਹਾ ਸੀ।ਇਸ ਦੌਰਾਨ ਅਜਿਹੇ ਪ੍ਰਾਰਥੀ, ਜੋ ਆਪਣੇ ਗਿਆਨ ਅਤੇ ਹੁਨਰ ਵਿਚ ਵਾਧਾ ਕਰਨਾ ਚਾਹੁੰਦੇ ਸਨ, ਉਨ੍ਹਾਂ ਨੂੰ ਬਿਊਰੋ ਵੱਲੋਂ ਇਹ ਕੋਰਸ ਕਰਵਾਇਆ ਗਿਆ, ਜਿਸ ਵਿਚ ਉਨ੍ਹਾਂ ਨੂੰ ਇੰਟਰਵਿੳੂ ਸਕਿੱਲ, ਕਮਿਊਨੀਕੇਸ਼ਨ ਸਕਿੱਲ ਅਤੇ ਪਰਸਨੈਲਿਟੀ ਡਿਵੈਲਪਮੈਂਟ ’ਤੇ ਆਨਲਾਈਨ ਟ੍ਰੇਨਿੰਗ ਦਿੱਤੀ ਗਈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਪ੍ਰਾਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਕੇ ਜੀਵਨ ਵਿਚ ਉਚ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਪਾਲ ਆਂਗਰਾ, ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਸ੍ਰੀਮਤੀ ਨੀਲਮ ਮਹੇ ਤੋਂ ਇਲਾਵਾ ਪਲੇਸਮੈਂਟ ਅਫ਼ਸਰ ਅਤੇ ਕੈਰੀਅਰ ਕਾਊਂਸਲਰ ਮੌਜੂਦ ਸਨ।
Punjab Post Daily Online Newspaper & Print Media