ਅੰਮ੍ਰਿਤਸਰ, 8 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਵਿੱਚ ਇੱਕ 8 ਮਹੀਨੇ ਦੇ ਬੱਚੇ ਸਮੇਤ ਕੋਰੋਨਾ ਪਾਜ਼ਟਿਵ ਤਿੰਨ ਮਰੀਜ਼ਾਂ ਦੀੌ ਮੋਤ ਹੋਣ ਨਾਲ 6 ਰਿਹਾਇਸ਼ੀ ਅਬਾਦੀਆਂ ਨੂੰ ਸੀਲ ਕਰਕੇ ਇਸੇ ਦੇ ਨੇੜਲੇ ਇਲਾਕਿਆਂ ਨੂੰ ਕੰਟੋਨਮੈਂਟ ਜੋਨ ਐਲਾਨ ਦਿੱਤਾ ਹੈ।ਸੂਚਨਾ ਅਨੁਸਾਰ ਇਹਨਾਂ ਇਲਾਕਿਆਂ ਵਿੱਚ ਹਾਥੀ ਗੇਟ, ਬੰਬੇ ਵਾਲਾ ਖੂਹ, ਕਟੜਾ ਮੋਤੀ ਰਾਮ, ਕਟੜਾ ਨੈਣਸੁੱਖ, ਗੰਜ਼ ਦੀ ਮੋਰੀ, ਕਟੜਾ ਮੋਤੀ ਰਾਮ ਸ਼ਾਮਲ ਹਨ।ਇਹਨਾਂ ਇਲਾਕਿਆਂ ਵਿੱਚ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਸਿਹਤ ਵਿਭਾਗ ਦੀ ਰਿਪੋਰਟ ਮੁਤਾਬਿਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਏ ਹੁਣ ਤੱਕ ਦੇ ਸਭ ਤੋਂ ਘੱਟ ਉਮਰ ਦੇ ਬੱਚੇ ਨੂੰ ਬੀਤੇ ਦਿਨੀ ਗੁਰੁ ਨਾਨਕ ਹਸਪਤਾਲ ਵਿਖੇ ਬੱਚਿਆਂ ਦੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ।ਜਿਸ ਦਾ ਕੋਰੋਨਾ ਟੈਸਟ ਪਾਜ਼ਟਿਵ ਆਉਣ ‘ਤੇ ਆਈਸੋਲੇਸ਼ਨ ਵਾਰਡ ‘ਚ ਸ਼ਿਫਟ ਕਰ ਦਿੱਤਾ ਗਿਆ ਜਿਥੇ ਅੱਜ ਸ਼ਾਮ ਉਸ ਦੀ ਮੌਤ ਹੋ ਗਈ।ਅੱਜ ਸ਼ਹਿਰ ਵਿੱਚ ਹੋਈਆਂ ਦੋ ਮੌਤਾਂ ਵਿੱਚ ਇੱਕ ਕਟੜਾ ਸ਼ੇਰ ਸਿੰਘ ਵਾਸੀ 60 ਸਾਲਾ ਅਰਜਨ ਕੁਮਾਰ ਅਤੇ ਸ਼ਰਮਾ ਕਲੌਨੀ ਵਾਸੀ 78 ਸਾਲਾ ਸਤਪਾਲ ਹਨ।
ਸਿਹਤ ਵਿਭਾਗ ਤੋਂ ਮਿਲੀ ਸੂਚਨਾ ਅਨੁਸਾਰ ਅੱਜ 19 ਕੋਰੋਨਾ ਪਾਜ਼ਟਿਵ ਮਰੀਜ਼ ਮਿਲਣ ਨਾਲ ਕੁੱਲ ਗਿਣਤੀ 502 ਹੋ ਗਈ ਹੈ। ਇਹਨਾਂ ਵਿਚੋਂ 6 ਕੇਸ ਕੋਰੋਨਾ ਪਾਜ਼ਟਿਵ ਮਰੀਜ਼ਾਂ ਦੇ ਸੰਪਰਕ ਵਿਚੋਂ ਹਨ ਜਦਕਿ 12 ਵਿਅਕਤੀਆਂ ਦੀ ਨਾਂ ਤਾਂ ਕੋਈ ਟਰੈਵਲ ਹਿਸਟਰੀ ਮਿਲੀ ਹੈ ਅਤੇ ਨਾ ਹੀ ਕਿਸੇ ਕੋਰੋਨਾ ਪਾਜ਼ਟਿਵ ਮਰੀਜ਼ ਦਾ ਉਨਾਂ ਨਾਲ ਕੋਈ ਸਬੰਧ ਹੈ ਇੱਕ ਵਿਅਕਤੀ ਪਿੰਡ ਸੈਦੋਕੇ ਦਾ ਹੈ ਜੋ ਦੁਬਈ ਤੋਂ ਪਰਤਿਆ ਹੈ।ਉਨਾਂ ਕਿਹਾ ਕਿ ਹੁਣ ਇਲਾਜ਼ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 128, ਕੁੱਲ ਮਰੀਜ਼ ਦੀ ਸੰਖਿਆ 502 ਤੇ ਠੀਕ ਹੋਏ ਮਰੀਜ਼ 363 ਹੋ ਗਏ ਹਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …