ਆਈਸੋਲੇਸ਼ਨ ਤੋਂ ਇੱਕ ਹਫ਼ਤੇ ਦੇ ਘਰੇਲੂ ਇਕਾਂਤਵਾਸ ’ਚ ਭੇਜਿਆ ਗਿਆ
ਨਵਾਂਸ਼ਹਿਰ, 9 ਜੂਨ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ’ਚ ਅੱਜ ਇੱਕ ਹੋਰ ਮਰੀਜ਼ ਨੇ ਆਪਣੀ ਕੋਵਿਡ ਦੀ ਬਿਮਾਰੀ ’ਤੇ ਜਿੱਤ ਹਾਸਲ ਕੀਤੀ ਹੈ।ਸਿਵਲ ਸਰਜਨ ਡਾ.
ਰਾਜਿੰਦਰ ਭਾਟੀਆ ਨੇ ਦੱਸਿਆ ਕਿ ਅੱਜ 28 ਸਾਲਾ ਇਸ ਵਿਅਕਤੀ ਨੂੰ ਆਈਸੋਲੇਸ਼ਨ ਕੇਂਦਰ ਤੋਂ ਘਰ ਭੇਜ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਉਸ ਨੂੰ ਘਰ ’ਚ ਇੱਕ ਹਫ਼ਤੇ ਦਾ ਇਕਾਂਤਵਾਸ ਸਮਾਂ ਪੂਰਾ ਕਰਨ ਦੀ ਹਦਾਇਤ ਦਿੱਤੀ ਗਈ ਹੈ।ਇਹ ਵਿਅਕਤੀ 24 ਮਈ ਨੂੰ ਦਿੱਲੀ ਤੋਂ ਵਾਪਸ ਆਇਆ ਸੀ ਜਿੱਥੇ ਉਸ ਨੂੰ ਪਹਿਲਾਂ ਹੀ ਇਕਾਂਤਵਾਸ ਕਰ ਦਿੱਤਾ ਗਿਆ ਸੀ।ਫ਼ਿਰ 29 ਮਈ ਨੂੰ ਉਸ ਦਾ ਕੋਵਿਡ ਸੈਂਪਲ ਲਿਆ ਗਿਆ ਸੀ ਜੋ ਇੱਕ ਮਈ ਨੂੰ ਪਾਜ਼ਟਿਵ ਆਇਆ।
ਸਿਵਲ ਸਰਜਨ ਅਨੁਸਾਰ ਇਸ ਮਰੀਜ਼ ਦੇ ਕੋਵਿਡ ’ਤੇ ਕਾਬੂ ਪਾਉਣ ਬਾਅਦ ਜ਼ਿਲ੍ਹੇ ਦੇ ਐਕਟਿਵ 10 ਕੇਸਾਂ ’ਚੋਂ ਇੱਕ ਘਟ ਗਿਆ ਹੈ।ਉਨ੍ਹਾਂ ਦੱਸਿਆ ਕਿ ਬਾਕੀ ਕੋਵਿਡ ਮਰੀਜ਼ ਵੀ ਬਿਲਕੁੱਲ ਠੀਕ ਹਨ ਅਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਉਹ ਵੀ ਆਪਣਾ 10 ਦਿਨ ਦਾ ਸਮਾਂ ਪੂਰਾ ਕਰਦੇ ਹੋਏ ਸਿਹਤਯਾਬ ਹੋ ਕੇ ਘਰਾਂ ਨੂੰ ਜਾਣਗੇ।
Punjab Post Daily Online Newspaper & Print Media