Wednesday, March 18, 2026

ਜ਼ਿਲ੍ਹੇ ਵਿੱਚ 168 ਮਰੀਜ਼ ਹੋਏ ਕਰੋਨਾ ਮੁਕਤ – ਡਿਪਟੀ ਕਮਿਸ਼ਨਰ

ਇੱਕ ਹੋਰ ਮਰੀਜ਼ ਨੂੰ ਭੇਜਿਆ ਘਰ, ਜਿਲ੍ਹੇ ‘ਚ ਹੁਣ ਕੋਵਿਡ-19 ਦੇ ਸਿਰਫ਼ 2 ਐਕਟਿਵ ਕੇਸ

ਤਰਨ ਤਾਰਨ, 9 ਜੂਨ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਦੇ ਮੱਦੇਨਜ਼ਰ ਸਿਵਲ ਹਸਪਤਾਲ ਤਰਨ ਤਾਰਨ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖ਼ਲ ਅੱਜ ਇੱਕ ਹੋਰ ਮਰੀਜ਼ ਦੇ ਕੋਰੋਨਾ ਮੁਕਤ ਹੋਣ ‘ਤੇ ਉਸ ਨੂੰ ਘਰ ਭੇਜਿਆ ਗਿਆ ਹੈ।ਡਿਪਟੀ ਕਮਿਸ਼ਨਰ ਤਰਨ ਤਾਰਨ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਯਤਨਾਂ ਸਦਕਾ ਹੁਣ ਤੱਕ ਜ਼ਿਲ੍ਹੇ ਵਿੱਚ 168 ਮਰੀਜ਼ ਹੋਏ ਕਰੋਨਾ ਮੁਕਤ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ।
               ਉਹਨਾਂ ਦੱਸਿਆ ਕਿ ਹੁਣ ਜ਼ਿਲ੍ਹੇ ਵਿੱਚ ਕੋਵਿਡ-19 ਦੇ ਸਿਰਫ਼ 2 ਐਕਟਿਵ ਕੇਸ ਰਹਿ ਗਏ ਹਨ, ਜੋ ਕਿ ਸਿਵਲ ਹਸਪਤਾਲ ਤਰਨ ਤਾਰਨ ਦੇ ਆਈਸੋਲੇਸ਼ਨ ਵਾਰਡ ਵਿੱਚ ਜ਼ੇਰੇ ਇਲਾਜ ਹਨ ਅਤੇ ਸਿਹਤ ਪੱਖੋਂ ਬਿਲਕੁੱਲ ਠੀਕ ਹਨ।
               ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਵੈਰੋਵਾਲ ਨਾਲ ਸਬੰਧਿਤ ਇੱਕ ਵਿਅਕਤੀ ਜੋ ਕਿ ਕੁਵੈਤ ਤੋਂ ਆਇਆ ਸੀ, ਨੂੰ ਕੋਵਿਡ-19 ਪੋਜੇਟਿਵ ਆਉਣ ‘ਤੇ 30 ਮਈ ਨੂੰ ਸਿਵਲ ਹਸਪਤਾਲ ਵਿਖੇ ਬਣਾਏ ਗਏ ਆਈਸੋਲੇਸ਼ਨ ਵਾਰਡ ਵਿੱਚ ਇਲਾਜ਼ ਲਈ ਦਾਖਲ ਕੀਤਾ ਗਿਆ ਸੀ, ਜਿਸ ਨੂੰ ਅੱਜ ਸਿਹਤਯਾਬ ਹੋਣ ‘ਤੇ ਆਈਸੋਲੇਸ਼ਨ ਵਾਰਡ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ।ਡਾ. ਅਨੂਪ ਕੁਮਾਰ ਨੇ ਕਿਹਾ ਕਿ ਅੱਜ ਕਰੋਨਾ ਮੁਕਤ ਹੋਏ ਵਿਅਕਤੀ ਨੂੰ ਘਰ ਵਿੱਚ 7 ਦਿਨ ਤੱਕ ਇਕਾਂਤਵਾਸ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਕੋਵਾ ਐਪ ਵੀ ਡਾਊਨਲੋਡ ਕਰਵਾਈ ਗਈ ਹੈ।ਇਸ ਮੌਕੇ ‘ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਇੰਦਰ ਮੋਹਨ ਗੁਪਤਾ ਹਾਜ਼ਰ ਸਨ ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …