Saturday, August 22, 2026

3 ਮਰੀਜ਼ ਕਰੋਨਾ ਨੂੰ ਮਾਤ ਦੇ ਕੇ ਪਰਤੇ ਘਰ, ਐਕਟਿਵ ਕੇਸ ਰਹਿ ਗਏ 5

291 ਨੈਗੇਟਿਵ ਰਿਪੋਰਟਾਂ ਵੀ ਹੋਈਆਂ ਪ੍ਰਾਪਤ

ਬਠਿੰਡਾ, 10 ਜੂਨ (ਪੰਜਾਬ ਪੋਸਟ ਬਿਊਰੋ) – ਬਠਿੰਡਾ ਜ਼ਿਲੇ ਲਈ ਬੁੱਧਵਾਰ ਦੀ ਸਵੇਰ ਸ਼ੁਭ ਖ਼ਬਰ ਲੈ ਕੇ ਆਈ।ਜਿਲੇ ਵਿੱਚ 3 ਜਣੇ ਕਰੋਨਾ ਤੇ ਜਿੱ ਪ੍ਰਾਪਤ ਕਰਕੇ ਹਸਪਤਾਲ ਤੋਂ ਘਰਾਂ ਨੂੰ ਪਰਤ ਗਏ। ਜਦਕਿ ਜ਼ਿਲੇ ਵਿਚੋਂ ਭੇਜੇ 291 ਨਮੂਨਿਆਂ ਦੀ ਨੈਗੇਟਿਵ ਰਿਪੋਰਟ ਵੀ ਅੱਜ ਪ੍ਰਾਪਤ ਹੋਈ ਹੈ।ਡਿਪਟੀ ਕਮਿਸ਼ਨਰ ਬੀ.ਸ੍ਰੀ ਨਿਵਾਸਨ ਆਈ.ਏ.ਐਸ ਨੇ ਦਿੱਤੀ।ਹੁਣ ਜ਼ਿਲੇ ਵਿੱਚ ਐਕਟਿਵ ਕੇਸ ਕੇਵਲ 5 ਰਹਿ ਗਏ ਹਨ।ਉਨਾਂ ਨੇ ਜ਼ਿਲਾ ਵਾਸੀਆਂ ਨੂੰ ਮਿਸ਼ਨ ਫਤਿਹ ਤਹਿਤ ਮਾਸਕ ਪਾਉਣ, ਹੱਥ ਧੋਂਦੇ ਰਹਿਣ ਅਤੇ ਸਮਾਜਿਕ ਦੂਰੀ ਰੱਖਣ ਦੀ ਅਪੀਲ ਵੀ ਕੀਤੀ।
             ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੰਨਾਂ ਵਿਚੋਂ ਇਕ ਵਿਦੇਸ਼ ਤੋਂ ਪਰਤਿਆਂ ਨਾਗਰਿਕ ਅਤੇ ਦੋ ਸਥਾਨਕ ਬਸ਼ਿੰਦੇ ਹਨ।ਹੁਣ ਇਹ ਤਿੰਨੋਂ ਕੁੱਝ ਸਮਾਂ ਆਪਣੇ ਘਰ ਵਿਚ ਇਕਾਂਤਵਾਸ ਵਿੱਚ ਰਹਿਣਗੇ।ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਇੰਨਾਂ ਨੂੰ ਡਾਕਟਰੀ ਅਮਲੇ ਨੇ ਸੁਭਕਾਮਨਾਵਾਂ ਦੇ ਕੇ ਰਵਾਨਾ ਕੀਤਾ ਅਤੇ ਇੰਨਾਂ ਨੂੰ ਘਰ ਵਿੱਚ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਤੋਂ ਵੀ ਜਾਣੂ ਕਰਵਾਇਆ ਗਿਆ ਹੈ।
              ਉਨਾਂ ਨੇ ਕਿਹਾ ਕਿ ਬੀਤੇ ਕੱਲ 313 ਨਮੂਨੇ ਜਾਂਚ ਲਈ ਲੈ ਕੇ ਪ੍ਰਯੋਗਸ਼ਾਲਾ ਭੇਜੇ ਗਏ ਹਨ ਹਨ, ਜਦਕਿ ਅੱਜ 291 ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋ ਗਈ ਹੈ ਅਤੇ 326 ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …