65 ਲੋਕਾਂ ਕੀਤਾ ਕਰੋਨਾ ਰਿਕਵਰ, ਐਕਟਿਵ ਕੇਸ 44
ਪਠਾਨਕੋਟ, 10 ਜੂਨ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਅੱਜ ਬੁੱਧਵਾਰ ਨੂੰ ਦੁਪਿਹਰ ਦੇ ਸਮੇਂ ਕਰੀਬ 245 ਲੋਕਾਂ ਦੀ ਮੈਡੀਕਲ ਰਿਪੋਰਟ ਪ੍ਰਾਪਤ
ਹੋਈ ਹੈ।ਜਿਨ੍ਹਾਂ ਵਿੱਚੋਂ 19 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ, ਸਿਹਤ ਵਿਭਾਗ ਵੱਲੋਂ ਇਨ੍ਹਾਂ 19 ਲੋਕਾਂ ਦੀ ਸੰਪਰਕ ਲੋਕਾਂ ਦੀ ਸੈਂਪਲਿੰਗ ਲਈ ਕੰਮ ਸੁਰੂ ਕਰ ਦਿੱਤਾ ਹੈ।ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਬੁੱਧਵਾਰ ਨੂੰ 19 ਹੋਰ ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਉਣ ਨਾਲ ਜਿਲ੍ਹਾ ਪਠਾਨਕੋਟ ਵਿੱਚ ਕਰੋਨਾ ਪਾਜ਼ਟਿਵ ਲੋਕਾਂ ਦੀ ਸੰਖਿਆ 113 ਹੋ ਗਈ ਹੈ।ਜਿਨ੍ਹਾਂ ਵਿੱਚੋਂ 65 ਲੋਕ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ, ਬੁੱਧਵਾਰ ਨੂੰ ਵੀ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ 8 ਕਰੋਨਾ ਪਾਜ਼ਟਿਵ ਲੋਕਾਂ ਨੂੰ ਨਿਰਧਾਰਤ ਸਮਾਂ ਪੂਰਾ ਕਰਨ ਤੇ ਅਤੇ ਕਿਸੇ ਵੀ ਤਰ੍ਹਾਂ ਦੇ ਲੱਛਣ ਨਾ ਹੋਣ ਤੇ ਘਰ ਭੇਜਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਕਰੋਨਾ ਮੁਕਤ ਬਣਾਉਣ ਦੇ ਉਦੇਸ਼ ਨਾਲ ਮਿਸ਼ਨ ਫਤਿਹ ਸ਼ੁਰੂ ਕੀਤਾ ਗਿਆ ਹੈ।ਜਿਸ ਅਧੀਨ ਹਰੇਕ ਵਿਅਕਤੀ ਦੀ ਜਿੰਮੇਦਾਰੀ ਬਣਦੀ ਹੈ ਕਿ ਉਹ ਮਿਸ਼ਨ ਫਤਿਹ ਦਾ ਹਿੱਸਾ ਬਣੇ, ਆਪਣੇ ਘਰ, ਗਲੀ ਮੁਹੱਲੇ ਅਤੇ ਸੰਪਰਕ ਲੋਕਾਂ ਨੂੰ ਜਾਗਰੂਕ ਕਰੇ ਤਾਂ ਕਿ ਪੰਜਾਬ ਨੂੰ ਕਰੋਨਾ ਮੁਕਤ ਬਣਾ ਸਕੀਏ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਬੁੱਧਵਾਰ ਨੂੰ ਜਿਲ੍ਹਾ ਪਠਾਨਕੋਟ ਵਿੱਚ 19 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ।ਉਨ੍ਹਾਂ ਵਿੱਚੋਂ 3 ਲੋਕ ਪ੍ਰਵਾਸੀ ਮਜਦੂਰ ਹਨ, 10 ਲੋਕ ਅਜਿਹੇ ਸਨ ਜਿਨ੍ਹਾਂ ਨੂੰ ਕਰੋਨਾ ਵਾਇਰਸ ਦੇ ਲੱਛਣ ਸਨ ਅਤੇ ਸੈਂਪਲਿੰਗ ਲਏ ਜਾਣ ਤੋਂ ਬਾਅਦ ਉਨ੍ਹਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ। ਇਸ ਤੋਂ ਇਲਾਵਾ 4 ਲੋਕ ਪਹਿਲਾ ਤੋਂ ਕਰੋਨਾ ਪਾਜੀਟਿਵ ਲੋਕਾਂ ਦੇ ਸੰਪਰਕ ਵਿੱਚੋਂ ਸਨ।ਜਿਨ੍ਹਾਂ ਵਿੱਚੋਂ ਅੰਦਰੂਨ ਬਾਜਾਰ, ਮੀਰਪੁਰ ਕਾਲੋਨੀ ਆਦਿ ਸਥਾਨਾਂ ਦੇ ਹਨ, ਇੱਕ ਭਦਰੋਆ ਤੋਂ ਮਹਿਲਾ ਹੈ ਜੋ ਗਰਭਵਤੀ ਹੈ ਅਤੇ ਜਿਸ ਦੀ ਸੈਂਪਲਿੰਗ ਤੋਂ ਬਾਅਦ ਉਹ ਕਰੋਨਾ ਪਾਜ਼ਟਿਵ ਪਾਈ ਗਈ।ਇਸ ਤੋਂ ਇਲਾਵਾ ਜਿਲ੍ਹਾ ਪੰਜਾਬ ਪੁਲਿਸ ਵਿਚੋਂ ਇੱਕ ਪੁਲਿਸ ਥਾਨੇ ਦਾ ਐਸ.ਐਚ.ਓ ਵੀ ਕਰੋਨਾ ਪਾਜ਼ਟਿਵ ਪਾਇਆ ਗਿਆ ਹੈ।
ਉਨ੍ਹਾ ਦੱਸਿਆ ਕਿ ਇਸ ਸਮੇਂ ਜਿਲ੍ਹਾ ਪਠਾਨਕੋਟ ਵਿੱਚ 44 ਕੇਸ ਕਰੋਨਾ ਪਾਜੀਟਿਵ ਦੇ ਐਕਟਿਵ ਹਨ ਅਤੇ ਹੁਣ ਤੱਕ 4 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।
Punjab Post Daily Online Newspaper & Print Media