ਗੁਰਦਾਸਪੁਰ, 10 ਜੂਨ (ਪੰਜਾਬ ਪੋਸਟ ਬਿਊਰੋ) – ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ 13 ਵਿਅਕਤੀਆਂ ਦੀ ਰਿਪੋਰਟ
ਪੋਜ਼ਟਿਵ ਆਈ ਹੈ।01 ਵਿਅਕਤੀ ਗੁਰਦਾਸਪੁਰ ਦੇ ਕੱਪੜਾ ਵਪਾਰੀ ਜੋ ਕੋਰੋਨਾ ਵਾਇਰਸ ਨਾਲ ਪੀੜਤ ਹੈ, ਦਾ ਪਰਿਵਾਰਕ ਮੈਂਬਰ ਹੈ, ਜਿਸ ਦੀ ਰਿਪੋਰਟ ਪੋਜ਼ਟਿਵ ਆਈ ਹੈ। 2 ਵਿਅਕਤੀ ਧਾਰੀਵਾਲ ਦੇ ਲੁਧਿਆਣੇ ਮੁਹੱਲੇ ਦੇ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਏ ਸਨ ਅਤੇ 9 ਵਿਅਕਤੀ, ਸ਼ੁਕਰਪੁਰਾ ਬਟਾਲਾ ਦੇ ਪੀੜਤ ਦੇ ਸੰਪਰਕ ਵਿੱਚ ਆਏ ਸਨ ਅਤੇ 1 ਵਿਅਕਤੀ ਪਿੰਡ ਅੰਮੋਨੰਗਲ (ਬਟਾਲਾ) ਦੇ ਪੀੜਤ ਦੇ ਸੰਪਰਕ ਵਿੱਚ ਆਇਆ ਸੀ, ਜਿਨਾਂ ਦੀ ਰਿਪੋਰਟ ਪੋਜ਼ਟਿਵ ਆਈ ਹੈ।
ਸਿਵਲ ਸਰਜਨ ਨੇ ਅੱਗੇ ਦੱਸਿਆ ਕਿ 13 ਵਿਅਕਤੀਆਂ ਦੀ ਰਿਪੋਰਟ ਪੋਜ਼ਟਿਵ ਆਉਣ ਨਾਲ ਐਕਟਿਵ ਕੋਰੋਨਾ ਕੋਸਾਂ ਦੀ ਗਿਣਤੀ 27 ਹੋ ਗਈ ਹੈ।ਉਨਾਂ ਅੱਗੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਰੈਡਿੰਮ ਸੈਂਪਲਿੰਗ ਲਈ ਜਾ ਰਹੀ ਹੈ ਤਾਂ ਜੋ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।ਉਨਾਂ ਕਿਹਾ ਕਿ ਟੀਮਾਂ ਭੀੜ ਭੜੱਕੇ ਬਜਾਰਾਂ ਅਤੇ ਸਬਜੀਆਂ ਮੰਡੀਆਂ ਵਿਚ ਲਗਾਤਾਰ ਜਾ ਕੇ ਰੈਂਡਮ ਸੈਂਪਲਿੰਗ ਕਰ ਰਹੀ ਹੈ।ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿਹਤ ਵਿਭਾਗ ਦੀਆਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ।ਮਾਸਕ ਜਰੂਰ ਪਹਿਨਣ, ਸ਼ੋਸ਼ਲ ਡਿਸਟੈਂਸ ਮੈਨਟੇਨ ਕਰਕੇ ਰੱਖਣ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਧੋਣ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media