ਲੌਂਗੋਵਾਲ, 11 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਸੇਖੂਵਾਸ ਦੇ ਰਹਿਣ ਵਾਲੇ ਸਹਾਇਕ ਥਾਣੇਦਾਰ ਕ੍ਰਿਸ਼ਨ ਦੇਵ ਸਿੰਘ 49 ਸਾਲ ਜੋ ਕਰੋਨਾ
ਵਾਇਰਸ ਕਾਰਨ ਲੱਗੇ ਨਾਕਿਆਂ ਦੌਰਾਨ ਪਿੰਡ ਕੜੈਲ ਦੇ ਨਾਕੇ ‘ਤੇ ਤਾਇਨਾਤ ਸੀ।ਸਵੇਰ ਸਮੇਂ ਜਦ ਉਹ ਆਪਣੀ ਸਰਵਿਸ ਕਾਰਬਾਈਨ ਦੀ ਸਫਾਈ ਕਰਕੇ ਚੈਕ ਕਰ ਰਿਹਾ ਸੀ ਤਾਂ ਅਚਾਨਕ ਗੋਲੀ ਚੱਲਣ ਨਾਲ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਮ੍ਰਿਤਕ ਆਪਣੇ ਪਿੱਛੇ ਦੋ ਪੁੱਤਰ ਅਤੇ ਪਤਨੀ ਛੱਡ ਗਿਆ ਹੈ।ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਲਛਮਣ ਸਿੰਘ ਦੇ ਬਿਆਨਾਂ ਮੁਤਾਬਿਕ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।
Punjab Post Daily Online Newspaper & Print Media