Sunday, December 22, 2024

ਸੰਗੀਤਕ ਪ੍ਰਤੀਯੋਗਤਾ `ਕਿਸਮਤ ਦੇ ਸਿਤਾਰੇ` ਦੇ ਆਡੀਸ਼ਨ ਰਾਊਂਡ ਦਾ ਨਤੀਜਾ 18 ਜੂਨ ਨੂੰ

ਲੌਂਗੋਵਾਲ, 11 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਗੀਤਕ ਕਲਾ ਨੂੰ ਪ੍ਰਫੁੱਲਿਤ ਕਰਨ ਲਈ 3 ਤੋਂ 10 ਜੂਨ ਤੱਕ ਕਰਵਾਏ ਗਏ ਸੰਗੀਤਕ ਆਡੀਸ਼ਨ ਦਾ ਨਤੀਜਾ 18 ਜੂਨ ਦਿਨ ਵੀਰਵਾਰ ਸ਼ਾਮ 4:00 ਵਜੇ ਐਲਾਨਿਆ ਜਾਵੇਗਾ। ਮੁੱਖ ਪ੍ਰਬੰਧਕ ਗਾਇਕ ਅਮਰੀਕ ਜੱਸਲ ਨੇ ਗੱਲ ਕਰਨ ‘ਤੇ ਦੱਸਿਆ ਕਿ ਇਸ ਪ੍ਰਤੀਯੋਗਤਾ ਦੀ ਜੱਜਮੈਂਟ ਦੀਆਂ ਸੇਵਾਵਾਂ ਯੂ.ਐਸ.ਏ ਤੋਂ ਟੀ.ਐਮ.ਟੀ, ਕਨੇਡਾ ਤੋਂ ਪਰਮਜੀਤ ਹੰਸ-ਸੁਰਜੀਤ ਜੀਤਾ, ਅਮਰੀਕ ਜੱਸਲ, ਮਲਕੀਤ ਬੁੱਲਾ, ਰਾਜੂ ਸ਼ਾਹ ਮਸਤਾਨਾ ਤੇ ਸੁਖਵਿੰਦਰ ਸਿੰਘ ਅਟਵਾਲ ਵਲੋਂ ਨਿਭਾਈਆਂ ਗਈਆਂ ਹਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …