ਹੁਣ ਤੱਕ ਲਏ ਗਏ ਸੈਂਪਲਾਂ `ਚੋਂ 4817 ਆਏ ਨੈਗੇਟਿਵ
ਹੁਸ਼ਿਆਰਪੁਰ, 12 ਜੂਨ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਜ਼ਿਲੇ ਵਿੱਚ ਹੁਣ ਤੱਕ ਲਏ ਗਏ ਸੈਂਪਲਾਂ ਵਿੱਚੋਂ 4817
ਵਿਅਕਤੀਆਂ ਦੇ ਸੈਂਪਲ ਨੈਗੇਟਵਿ ਆਏ ਹਨ।
ਉਨਾਂ ਦੱਸਿਆ ਕਿ ਹੁਣ ਤੱਕ 6154 ਸੈਂਪਲਾਂ ਲਏ ਗਏ ਹਨ, ਜਿਨਾਂ ਵਿੱਚ 4817 ਸੈਂਪਲ ਨੈਗੇਟਿਵ ਪਾਏ ਗਏ ਹਨ ਅਤੇ 1172 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ।ਉਨਾਂ ਕਿਹਾ ਕਿ ਅੱਜ ਲੈਬ ਤੋਂ 370 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਸ ਵਿੱਚ 2 ਪੋਜ਼ੀਟਿਵ ਕੇਸ ਸਾਹਮਣੇ ਆਏ ਹਨ।ਹੁਣ ਜ਼ਿਲੇ ਵਿੱਚ ਪੋਜ਼ੀਟਿਵ ਕੇਸਾਂ ਦੀ ਗਿਣਤੀ 138 ਹੋ ਗਈ ਹੈ, ਜਦਕਿ 3 ਐਕਟਿਵ ਕੇਸ ਹਨ।ਉਨਾਂ ਕਿਹਾ ਕਿ 27 ਇਨਵੈਲਿਡ ਸੈਂਪਲ ਵੀ ਸਾਹਮਣੇ ਆਏ ਹਨ। ਉਨਾਂ ਦੱਸਿਆ ਕਿ ਅੱਜ ਜੋ ਪੋਜ਼ੀਟਿਵ ਕੇਸ ਸਾਹਮਣੇ ਆਏ ਹਨ, ਉਨਾਂ ਵਿੱਚ ਇਕ ਮੁਕੇਰੀਆਂ ਦੇ ਪਿੰਡ ਧਰਮਪੁਰ ਦਾ ਵਿਅਕਤੀ ਹੈ, ਜੋ ਕਿ ਆਰਮੀ ਕੈਂਪ ਜੰਮੂ ਤੋਂ ਆਇਆ ਸੀ, ਜਦਕਿ ਦੂਸਰਾ ਕੇਸ ਮੁਕੇਰੀਆਂ ਦੇ ਪਿੰਡ ਆਲੂ ਭੱਟੀ ਦਾ ਹੈ।ਇਹ ਵਿਅਕਤੀ 6 ਜੂਨ ਨੂੰ ਗੁੜਗਾਓਂ ਤੋਂ ਆਇਆ ਸੀ ਅਤੇ 8 ਜੂਨ ਨੂੰ ਇਨਾਂ ਦਾ ਸੈਂਪਲ ਲਿਆ ਗਿਆ ਸੀ।ਇਸ ਦੇ ਨਾਲ ਇਨਾਂ ਦੀ ਪਤਨੀ ਅਤੇ ਇਕ ਬੱਚਾ ਵੀ ਸੀ ਅਤੇ ਇਨਾਂ ਦੋਨਾਂ ਦੇ ਸੈਂਪਲ ਨੈਗੇਟਿਵ ਆਏ ਹਨ।ਉਨਾਂ ਦੱਸਿਆ ਕਿ ਜ਼ਿਲੇ ਵਿੱਚ ਅੱਜ 358 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ।
Punjab Post Daily Online Newspaper & Print Media