ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ ਬਿਊਰੋ) – ਅੱਜ ਗੁਰੂ ਨਗਰੀ ਵਿੱਚ ਤਿੰਨ ਦਰਜ਼ਨ ਕੋਰੋਨਾ ਪਾਜ਼ਟਿਵ ਕੇਸ ਸਾਹਮਣੇ ਆਏ ਹਨ।ਸ਼ੁਕਰਵਾਰ ਨੂੰ 36 ਕੇਸ ਮਿਲਣ
ਨਾਲ ਕੁੱਲ ਐਕਟਿਵ ਮਰੀਜ਼ਾਂ ਦੀ ਗਿਣਤੀ ਹੁਣ 173 ਹੋ ਗਈ ਹੈ।
ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ 17 ਪਾਜ਼ਟਿਵ ਮਰੀਜ਼ਾਂ ਵਿਚੋਂ 2 ਗੇਟ ਹਕੀਮਾਂ, 3 ਗੇਟ ਖਜਾਨਾ, 1 ਕੋਰਟ ਹਰਨਾਮ ਸਿੰਘ, 1 ਨਮਕ ਮੰਡੀ, 2 ਮਹਾਂ ਸਿੰਘ ਗੇਟ, 1 ਗੰਗਾ ਇਨਕਲੇਵ, 1 ਕਟੜਾ ਸਫੈਦ, 1 ਭਗਤਾਂਵਾਲਾ, 1 ਕੋਟ ਖਾਲਸਾ, 1 ਪੁਤਲੀਘਰ, 1 ਢਾਬ, 1 ਰਾਮ ਤੀਰਥ ਰੋਡ ਤੇ 1 ਵੇਰਕਾ ਇਲਾਕੇ ਤੋਂ ਹਨ।ਕਰੋਨਾ ਪਾਜੀਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ 18 ਨਵੇਂ ਪਾਜੀਟਿਵ ਮਰੀਜ਼ ਵਿਚੋਂ 3 ਪਾਰਕ ਲੇਨ, 3 ਗੇਟ ਖਜਾਨਾ, 2 ਗੇਟ ਹਕੀਮਾਂ, 3 ਗਲੀ ਜਟਾਂ ਵਾਲੀ, 3 ਸ਼ਾਸ਼ਤਰੀ ਮਾਰਕੀਟ ਅਤੇ 2 ਪਿੰਡ ਦੂਲੋਨੰਗਲ ਅਤੇ 2 ਬਿਆਸ ਤੋਂ ਸਾਹਮਣੇ ਆਏ ਹਨ।
ਸਿਹਤ ਵਿਭਾਗ ਦੀ ਸੂਚਨਾ ਅਨੁਸਾਰ ਹੁਣ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 578 ਹੋ ਗਈ ਹੈ, ਜਿਨ੍ਹਾਂ ਵਿਚੋਂ 390 ਠੀਕ ਹੋ ਕੇ ਘਰਾਂ ਨੂੰ ਪਰਤ ਚੁਕੇ ਹਨ ਜਦੋਂਕਿ 173 ਦਾ ਇਲਾਜ਼ ਹੋ ਰਿਹਾ ਹੈ।ਇਸ ਤੋਂ ਇਲਾਵਾ ਅੱਜ ਤੱਕ ਜ਼ਿਲੇ ਵਿੱਚ 15 ਮੌਤਾਂ ਹੋ ਚੁੱਕੀਆਂ ਹਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media