ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਦਰਬਾਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਹਲਕਾ ਬਲਾਚੌਰ ਦੀ ਸੰਗਤ ਵੱਲੋਂ ਇੱਕ
ਟਰੱਕ ਕਣਕ ਭੇਟ ਕੀਤੀ ਗਈ।ਹਲਕੇ ਵੱਲੋਂ ਸ੍ਰੀਮਤੀ ਸੁਨੀਤਾ ਚੌਧਰੀ ਦੀ ਅਗਵਾਈ ਵਿਚ ਇਹ ਕਣਕ ਇਕੱਤਰ ਕਰ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਆਂਦੀ ਗਈ ਹੈ।ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਮੁਖਤਾਰ ਸਿੰਘ ਚੀਮਾ, ਵਧੀਕ ਮੈਨੇਜਰ ਸੁਖਬੀਰ ਸਿੰਘ, ਰਾਜਿੰਦਰ ਸਿੰਘ ਰੂਬੀ ਤੇ ਨਿਸ਼ਾਨ ਸਿੰਘ ਨੇ ਸ੍ਰੀਮਤੀ ਸੁਨੀਤਾ ਚੌਧਰੀ ਅਤੇ ਹਲਕੇ ਦੀ ਸੰਗਤ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਗਿੰਦਰ ਸਿੰਘ ਅਟਵਾਲ, ਹਰਦਿਆਲ ਸਿੰਘ ਮਾਹੀਪੁਰ, ਹਜ਼ੂਰਾ ਸਿੰਘ, ਸਤਨਾਮ ਸਿੰਘ ਸਹੂੰਗੜਾ, ਗੁਰਦੀਪ ਸਿੰਘ ਬੱਕਾਪੁਰ, ਬਹਾਦਰ ਸਿੰਘ ਪੈਲੀ, ਗਗਨ ਚੌਧਰੀ, ਧਰਮਪਾਲ ਕੋਹਲੀ, ਹਨੀ ਟੌਂਸਾ, ਸਰਪੰਚ ਵਿਜੈ ਭੱਟੀ, ਬਲਰਾਜ ਸਿੰਘ, ਸੁੱਚਾ ਸਿੰਘ ਥੋਪੀਆ ਆਦਿ ਮੌਜੂਦ ਸਨ।
Check Also
ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …
Punjab Post Daily Online Newspaper & Print Media