Tuesday, September 29, 2026

ਜਿਲ੍ਹੇ ਵਿੱਚ 7 ਨਵੇਂ ਕੇਸ ਆਏ ਸਾਹਮਣੇ – ਕੁੱਲ ਗਿਣਤੀ 167 ਹੋਈ

ਐਸ.ਏ.ਐਸ ਨਗਰ (ਮੋਹਾਲੀ), 14 ਜੂਨ (ਪੰਜਾਬ ਪੋਸਟ ਬਿਊਰੋ) – ਜਿਲੇ ਵਿੱਚ ਅੱਜ ਕਰੋਨਾ ਵਾਇਰਸ ਦੇ 7 ਹੋਰ ਪਾਜ਼ਟਿਵ ਮਾਮਲੇ ਸਾਹਮਣੇ ਆਏ ਹਨ, ਇਸ ਤਰ੍ਹਾਂ ਕੇਸਾਂ ਦੀ ਕੁੱਲ ਗਿਣਤੀ 167 ਹੋ ਗਈ ਹੈ।
             ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਨ੍ਹਾਂ 7 ਮਾਮਲਿਆਂ ਵਿਚੋਂ 6 ਪੁਰਸ਼ ਅਤੇ ਇਕ ਮਹਿਲਾ ਹੈ।ਦੋ ਕੇਸ ਲਾਲੜੂ ਨਾਲ ਸਬੰਧਤ ਹਨ, ਇਕ ਮੁਬਾਰਕਪੁਰ ਤੋਂ ਹੈ (ਪਾਜ਼ਟਿਵ ਮਰੀਜ਼ ਦਾ ਸੰਪਰਕ), ਦੋ ਕੇਸ ਨਯਾਗਾਓਂ (ਇਕ ਕੇਸ ਪਾਜੇਟਿਵ ਮਰੀਜ਼ ਦਾ ਸੰਪਰਕ) ਅਤੇ ਦੋ ਕੇਸ ਡੇਰਾਬੱਸੀ (ਇਕ ਕੇਸ ਦਾ ਦਿੱਲੀ ਦੀ ਯਾਤਰਾ ਨਾਲ ਸੰਬੰਧਤ) ਤੋਂ ਹਨ।
              ਹੁਣ ਤੱਕ, ਐਕਟਿਵ ਕੇਸਾਂ ਦੀ ਕੁੱਲ ਗਿਣਤੀ 47 ਹੈ।ਠੀਕ ਹੋਏ ਕੇਸਾਂ ਦੀ ਗਿਣਤੀ 117 ਹੈ ਜਦਕਿ ਤਿੰਨ ਦੀ ਮੌਤ ਹੋ ਚੁੱਕੀ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …