ਸਮਰਾਲਾ, 18 ਜੂਨ (ਪੰਜਾਬ ਪੋਸਟ- ਕੰਗ) – ਕੋਰੋਨਾ ਮਹਾਂਮਾਰੀ ਕਾਰਨ ਲੌਕ ਡਾਊਨ ਲੱਗਣ ਕਰ ਕੇ ਮਜ਼ਦੂਰ ਪੂਰੀ ਤਰ੍ਹਾਂ ਵਿਹਲਾ ਹੋ ਗਿਆ ਹੈ।ਜਿਸ ਕਰਕੇ ਪੰਜਾਬ
ਸਰਕਾਰ ਵਲੋਂ ਰਜਿਸਟਰਡ ਉਸਾਰੀ ਮਜ਼ਦੂਰਾਂ ਦੇ ਖਾਤਿਆਂ ਵਿੱਚ 3000-3000 ਰੁਪਏ ਦੀਆਂ ਦੋ ਕਿਸ਼ਤਾਂ ਪਾਈਆਂ ਗਈਆਂ ਸਨ।ਕਾਫੀ ਮਜ਼ਦੂਰਾਂ ਦੇ ਖਾਤਿਆਂ ਵਿੱਚ ਇਹ ਪੈਸੇ ਆ ਚੁੱਕੇ ਹਨ, ਪ੍ਰੰਤੂ ਕਈਆਂ ਦੇ ਖਾਤਿਆਂ ਵਿੱਚ ਅਜੇ ਤੱਕ ਇੱਕ ਵੀ ਕਿਸ਼ਤ ਨਹੀਂ ਆਈ।
ਲਾਲ ਝੰਡਾ ਨਿਰਮਾਣ ਮਜ਼ਦੂਰ ਯੂਨੀਅਨ (ਸੀਟੂ) ਦੇ ਤਹਿਸੀਲ ਸਕੱਤਰ ਦਲਬਾਰਾ ਸਿੰਘ ਬੌਂਦਲੀ ਨੇ ਕਿਹਾ ਹੈ ਕਿ ਸਮਰਾਲਾ ਤਹਿਸੀਲ ਵਿੱਚ ਅਜੇ ਵੀ 150 ਦੇ ਕਰੀਬ ਰਜਿਸਟਰਡ ਉਸਾਰੀ ਮਜ਼ਦੂਰ ਬਾਕੀ ਰਹਿੰਦੇ ਹਨ, ਜਿਨ੍ਹਾਂ ਦੇ ਖਾਤਿਆਂ ਵਿੱਚ ਅਜੇ ਤੱਕ ਇੱਕ ਵੀ ਕਿਸ਼ਤ ਨਹੀਂ ਆਈ ਇਨ੍ਹਾਂ ਰਹਿੰਦੇ ਮਜ਼ਦੂਰਾਂ ਦੀ ਸੂਚੀ ਕਰੀਬ ਮਹੀਨਾ ਪਹਿਲਾਂ ਸਮਰਾਲਾ ਦੀ ਲੇਬਰ ਇੰਸਪੈਕਟਰ ਜਸਵੀਰ ਕੌਰ ਨੂੰ ਵੀ ਭੇਜੀ ਜਾ ਚੁੱਕੀ ਹੈ।ਕਾਮਰੇਡ ਜਗਦੀਸ਼ ਚੰਦ ਜ਼ਿਲ੍ਹਾ ਸਕੱਤਰ (ਸੀਟੂ) ਵਲੋਂ ਵੀ ਇਨ੍ਹਾਂ ਰਹਿੰਦੇ ਮਜ਼ਦੂਰਾਂ ਦੀ ਸੂਚੀ ਸਬੰਧਿਤ ਅਫਸਰ ਜਤਿੰਦਰਪਾਲ ਨੂੰ ਵੀ ਚੰਡੀਗੜ੍ਹ ਭੇਜੀ ਗਈ ਹੈ।ਪ੍ਰੰਤੂ ਅਜੇ ਤੱਕ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ।
ਦਲਬਾਰਾ ਸਿੰਘ ਬੌਂਦਲੀ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਸਰਕਾਰ ਨੇ ਜਲਦੀ ਤੋਂ ਜਲਦੀ ਰਹਿੰਦੇ ਮਜ਼ਦੂਰਾਂ ਦੇ ਖਾਤਿਆਂ ਵਿੱਚ ਰੁਪਏ ਨਾ ਪਾਏ ਗਏ ਤਾਂ ਯੂਨੀਅਨ ਮਜ਼ਦੂਰਾਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਲਈ ਮਜਬੂਰ ਹੋਵੇਗੀ।
ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਮੁਸ਼ਕਾਬਾਦ ਤਹਿਸੀਲ ਪ੍ਰਧਾਨ ਨਿਰਮਾਣ ਮਜ਼ਦੂਰ ਯੂਨੀਅਨ ਸਮਰਾਲਾ ਅਤੇ ਸਤਨਾਮ ਸਿੰਘ ਟੋਡਰਪੁਰ ਮੀਤ ਪ੍ਰਧਾਨ ਵੀ ਮੌਜੂਦ ਸਨ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media