Monday, April 27, 2026

ਪੂਰਾ ਭਾਅ ਨਾ ਮਿਲਣ ਕਾਰਨ 7 ਏਕੜ ਸਬਜ਼ੀ ਦੀ ਕੀਤੀ ਵਾਹੀ

ਲੌਂਗੋਵਾਲ, 17 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਵਿਸ਼ਵ ਪੱਧਰ ‘ਤੇ ਫੈਲੀ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦੇ ਕਾਰਨ ਲੱਗੇ ਵਿਸ਼ਵ ਵਿੱਚ ਕਰਫ਼ਿਉ ਤਾਲਾਬੰਦੀ ਦਾ ਅਸਰ ਸਬਜ਼ੀ ਉਤਪਾਦਕਾ ਬਹੁਤ ਹੀ ਮਾਰੂ ਪ੍ਰਭਾਵ ਪਿਆ ਹੈ ਨੇੜਲੇ ਪਿੰਡ ਘੋੜੇਨਵ ਦੇ ਕਿਸਾਨ ਅਮਨ ਸਿੰਘ ਨੇ ਤਕਰੀਬਨ ਦਸ ਏਕੜ ਜ਼ਮੀਨ ਪਿਛਲੇ ਸਾਲ ਠੇਕੇ ‘ਤੇ ਲੈ ਕੇ ਉਸ ਵਿੱਚ ਸਬਜ਼ੀ ਲਗਾਈ ਹੋਈ ਸੀ।ਅੱਜ ਉਸ ਨੂੰ ਸਬਜ਼ੀ ਮੰਡੀ ਵਿੱਚ ਸਬਜ਼ੀ ਦਾ ਪੂਰਾ ਭਾਅ ਨਾ ਮਿਲਣ ਕਾਰਨ ਉਸ ਨੇ ਸੱਤ ਏਕੜ ਦੇ ਕਰੀਬ ਚੋਲਾਫ਼ਲੀ, ਮੂਲੀ, ਬੈਂਗਨੀ, ਭਿੰਡੀ ਅਤੇ ਕੱਦੂ ਦੀ ਵਾਹੀ ਕਰ ਦਿੱਤੀ।ਇਸ ਮੌਕੇ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਓਹਨਾਂ ਨੇ ਕਿਹਾ ਕਿ ਸਰਕਾਰ ਵਲੋਂ ਤਾਲਾਬੰਦੀ ਕਰਕੇ ਮੈਰਿਜ਼ ਪੈਲਿਸ, ਰੈਸਟੋਰੈਟ, ਹੋਟਲ ਅਤੇ ਵੱਡੇ ਢਾਬੇ ਬੰਦ ਹਨ ਇਹਨਾਂ ਵਿੱਚ ਹੀ ਸਬਜ਼ੀ ਦੀ ਖਪਤ ਹੁੰਦੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਵਿਆਹ, ਭੋਗ, ਅਤੇ ਹੋਰ ਸਮਾਗਮਾਂ ਵਿੱਚ ਬੰਦ ਕੀਤੇ ਗਏ ਹਨ ਜਿੰਨਾ ਦਾ ਅਸਰ ਸਬਜ਼ੀ ਉਤਪਾਦਕਾਂ ‘ਤੇ ਬਹੁਤ ਮਾੜਾ ਪਿਆ ਹੈ।
                ਉਹਨਾਂ ਨੇ ਕਿਹਾ ਕਿ ਸਬਜ਼ੀ ਮੰਡੀ ਵਿੱਚ ਹਰ ਇੱਕ ਸਬਜ਼ੀ ਦਾ ਰੇਟ ਇੱਕ ਰੁਪਏ ਤੋਂ ਲੈ ਕੇ ਚਾਰ ਰੁਪਏ ਤੱਕ ਹੀ ਰਹਿ ਗਿਆ ਹੈ ਉਹਨਾਂ ਨੇ ਕਿਹਾ ਕਿ ਸਬਜ਼ੀ ਦੀ ਤੁੜਵਾਈ ਬਹੁਤ ਮਹਿੰਗੀ ਪੈ ਰਹੀ ਹੈ।ਜੋ ਮੰਡੀ ਵਿਚੋ ਸਬਜ਼ੀ ਖਰੀਦ ਕੇ ਵੇਚਦਾ ਹੈ ਉਹ ਉਤਪਾਦਕ ਤੋਂ ਜਿਆਦਾ ਮੁਨਾਫ਼ਾ ਕਮਾ ਲੈਂਦਾ ਹੈ।ਮਜ਼ਦੂਰਾਂ ਦੀ ਮਜ਼ਦੂਰੀ ਵੀ ਪੱਲਿਓਂ ਪੈ ਰਹੀ ਸੀ ਤਾਂ ਹੀ ਮਜ਼ਬੂਰ ਹੋ ਕੇ ਸਬਜ਼ੀ ਦੀ ਵਾਹੀ ਕੀਤੀ ਹੈ ਅਤੇ ਹੁਣ ਜ਼ੀਰੀ ਲਾਉਣ ਬਾਰੇ ਸੋਚ ਰਹੇ ਹਾਂ
                      ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਭਾਈ ਕੀ ਪਿਸ਼ੋਰ ਨੇ ਕਿਹਾ ਕਿ ਕੋਰੋਨਾਂ ਵਾਇਰਸ ਦੀ ਭਿਆਨਕ ਬਿਮਾਰੀ ਦਾ ਹਰ ਇੱਕ ‘ਤੇ ਅਸਰ ਪਿਆ ਹੈ।ਸਾਰੇ ਕੰਮ ਠੱਪ ਹਨ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਸਬਜ਼ੀ ਉਤਪਾਦਕਾਂ ਦੀ ਸਾਰ ਲੈਣੀ ਚਾਹੀਦੀ ਹੈ ਅਤੇ ਸਬਜ਼ੀ ਨੂੰ ਵੀ ਮੰਡੀਕਰਨ ਕੀਤਾ ਜਾਣਾ ਚਾਹੀਦਾ ਹੈ ਤਾਂ ਹੀ ਸਬਜ਼ੀ ਉਤਪਾਦਕਾ ਨੂੰ ਸਹੀ ਭਾਅ ਮਿਲ ਸਕਦਾ ਹੈ।ਉਹਨਾਂ ਨੇ ਕਿਹਾ ਕਿ ਸਰਕਾਰਾਂ ਭਾਸ਼ਣਾਂ ਵਿੱਚ ਤਾਂ ਬਦਲਵੀਆਂ ਫਸਲਾਂ, ਸਬਜ਼ੀਆਂ, ਬਾਗ਼ਬਾਨੀ ਆਦਿ ਲਈ ਪ੍ਰੇਰਿਤ ਕਰਦੀਆਂ ਹਨ ਪਰ ਜੇਕਰ ਕੋਈ ਕਿਸਾਨ ਵੱਖਰੀ ਖੇਤੀ ਕਰਦਾ ਹੈ ਤਾਂ ਉਸ ਨੂੰ ਸਹੀ ਭਾਅ ਨਹੀਂ ਮਿਲਦਾ ਅਤੇ ਨਾ ਹੀ ਉਸ ਨੂੰ ਮੰਡੀ ਵਿੱਚ ਕੋਈ ਪੁੱਛਦਾ ਹੈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …