
ਜੰਡਿਆਲਾ ਗੁਰੂ, 14 ਅਕਤੂਬਰ (ਹਰਿੰਦਰਪਾਲ ਸਿੰਘ) – ਜੰਡਿਆਲਾ ਗੁਰੂ ਗਊਸ਼ਾਲਾ ਦਾ ਵਿਵਾਦ ਆਏ ਦਿਨ ਭੱਖਦਾ ਜਾ ਰਿਹਾ ਹੈ ਅਤੇ ਦੋ ਪ੍ਰਬੰਧਕ ਕਮੇਟੀਆਂ ਦੀ ਲੜਾਈ ਵਿਚ ਸ਼ਰਾਰਤੀ ਅਨਸਰਾਂ ਨੂੰ ਫਾਇਦਾ ਹੋ ਰਿਹਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਗਊਸ਼ਾਲਾ ਪ੍ਰਬੰਧਕ ਕਮੇਟੀ ਜਿਸਦੇ ਜਨਰਲ ਸਕੱਤਰ ਰਾਜੀਵ ਮਲਹੋਤਰਾ ਜੋ ਕਿ ਕਾਫੀ ਸਮੇਂ ਤੋਂ ਗਊਸ਼ਾਲਾ ਦੀ ਸੇਵਾ ਕਰ ਰਹੇ ਹਨ, ਦੇ ਖਿਲਾਫ ਇਕ ਨਵੀ ਬਣੀ ਪ੍ਰਬੰਧਕ ਕਮੇਟੀ ਦਾ ਵਿਵਾਦ ਚੱਲ ਰਿਹਾ ਹੈ। ਇਹਨਾ ਦੋਹਾਂ ਧਿਰਾਂ ਦੇ ਵਿਵਾਦ ਵਿਚ ਸ਼ਰਾਰਤੀ ਅਨਸਰ ਆਪਣਾ ਫਾਇਦਾ ਉਠਾ ਰਹੇ ਹਨ।ਪੁਲਿਸ ਚੋਂਕੀ ਜੰਡਿਆਲਾ ਗੁਰੂ ਦਿੱਤੀ ਦਰਖਾਸਤ ਵਿਚ ਰਾਜੀਵ ਮਲਹੋਤਰਾ ਨੇ ਦੱਸਿਆ ਕਿ ਅੱਜ ਸਵੇਰੇ ਤੜਕਸਾਰ ਸੁਰਿੰਦਰ ਸੂਰੀ ਜੋ ਆਪਣੇ ਆਪ ਨੂੰ ਪੱਤਰਕਾਰ ਵੀ ਅਖਵਾਉਂਦਾ ਹੈ, ਉਹ ਗਊਸ਼ਾਲਾ ਵਿਚ ਪਈ ਹਿਸਾਬ ਦੀ ਕਾਪੀ ਅਤੇ ਨਕਦੀ ਲੈ ਕੇ ਰਫੂ-ਚੱਕਰ ਹੋ ਗਿਆ, ਜਿਸ ਨੂੰ ਪੁਲਿਸ ਵਲੋਂ ਸਵੇਰੇ 7-00 ਵਜੇ ਦੇ ਕਰੀਬ ਕਾਬੂ ਕਰ ਲਿਆ ਗਿਆ।ਸ਼ਰਾਬੀ ਹਾਲਤ ਵਿਚ ਪੁਲਿਸ ਸਟੇਸ਼ਨ ਪਹੁੰਚੇ ਸੁਰਿੰਦਰ ਸੂਰੀ ਵਲੋਂ ਰਾਜੀਵ ਮਲਹੋਤਰਾ ਨਾਲ ਚੋਂਕੀ ਵਿਚ ਹੀ ਗਾਲੀ-ਗਲੋਚ ਸ਼ੁਰੂ ਕਰਦੇ ਹੋਏ ਕਿਹਾ ਕਿ ਤੂੰ ਸਿੱਖਾਂ ਨੂੰ ਗਊਸ਼ਾਲਾ ਪ੍ਰਬੰਧਕ ਕਮੇਟੀ ਵਿਚ ਮੈਂਬਰ ਪਾਇਆ ਹੈ।ਮੈਂ ਹਿੰਦੂ ਹਾਂ, ਗਊਸ਼ਾਲਾ ਦੀ ਸੇਵਾ ਹਿੰਦੂ ਕਰ ਸਕਦਾ ਹੈ।ਸੂਰੀ ਵਲੋਂ ਹਿੰਦੂ-ਸਿੱਖ ਦਾ ਮਸਲਾ ਖੜਾ ਕਰਨ ਤੋਂ ਬਾਅਦ ਉਥੇ ਮਸਲਾ ਹੋਰ ਉਲਝ ਗਿਆ।ਮੋਕੇ ਦੀ ਨਜ਼ਾਕਤ ਨੁੰ ਭਾਂਪਦੇ ਹੋਏ ਪੁਲਿਸ ਅਫਸਰਾ ਵਲੋਂ 11-00 ਵਜੇ ਦਾ ਟਾਈਮ ਦਿੱਤਾ ਗਿਆ।ਪਰ ਰਾਜੀਵ ਮਲਹੋਤਰਾ ਅਤੇ ਉਸਦੇ ਸਾਥੀ ਕਮੇਟੀ ਮੈਂਬਰ ਸੁਰਿੰਦਰ ਸੂਰੀ ਦਾ ਮੈਡੀਕਲ ਕਰਵਾਉਣ ਤੇ ਅੜੇ ਰਹੇ।ਗਊਸ਼ਾਲਾ ਦਾ ਮੋਕਾ ਦੇਖਣ ਅਤੇ ਸੇਵਾਦਾਰ ਸੁਬਾ ਸਿੰਘ ਦੇ ਬਿਆਨ ਦਰਜ ਕਰਨ ਆਏ ਐਡੀਸ਼ਨਲ ਐਸ.ਐਚ.ਓ ਮੁਖਤਿਆਰ ਸਿੰਘ ਨੇ ਕਿਹਾ ਕਿ ਦੋਸ਼ੀ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਨਾਂ ਕਿਹਾ ਕਿ ਸ਼ਹਿਰ ਵਿਚ ਅਮਨ-ਸ਼ਾਂਤੀ ਨੂੰ ਮੁੱਖ ਰੱਖਿਆ ਜਾਵੇਗਾ ਤੇ ਕਿਸੇ ਨੂੰ ਅਮਨ ਸ਼ਾਂਤੀ ਅਤੇ ਕਾਨੂੰਨ ਭੰਗ ਕਰਨ ਦੀ ਇਜ਼ਾਜਤ ਨਹੀ ਦਿੱਤੀ ਜਾਵੇਗੀ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ
ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …
Punjab Post Daily Online Newspaper & Print Media