Sunday, July 27, 2025
Breaking News

ਇੰਟਰਨੈਸ਼ਨਲ ਫਤਿਹ ਅਕੈਡਮੀ ਸਦਕਾ ਅੰਮ੍ਰਿਤਸਰ ਜਿਲ੍ਹੇ ਨੂੰ ਫੈਂਸਿੰਗ ਮੁਕਾਬਲੇ ‘ਚ ਮਿਲਿਆ ਦੂਸਰਾ ਸਥਾਨ

PPN14101421
ਜੰਡਿਆਲਾ ਗੁਰੂ, 14 ਅਕਤੂਬਰ (ਹਰਿੰਦਰਪਾਲ ਸਿੰਘ) – ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਰਾਜ ਪੱਧਰ ਦੇ ਸਕੂਲਾਂ ਦਾ ਫੈਂਸਿੰਗ ਮੁਕਾਬਲਾ, ਬਾਬਾ ਫਰੀਦ ਅਕੈਡਮੀ ਸੀ. ਸੈਕੰ ਸਕੂਲ ਊਭਾ (ਮਾਨਸਾ) ਵਿਖੇ 6 ਅਕਤੂਬਰ ਤੋਂ 8 ਅਕਤੂਬਰ 2014 ਤੱਕ ਕਰਵਾਇਆ ਗਿਆ। ਇਸ ਵਿਚ ਕੁਲ 18 ਰਾਜਾਂ ਨੇ ਭਾਗ ਲਿਆ। ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਹੋਣਹਾਰ ਵਿਦਿਆਰਥੀਆ ਦੀ ਵਧੀਆ ਕਾਰਗੁਜ਼ਾਰੀ ਸਦਕਾ ਅੰਮ੍ਰਿਤਸਰ ਜਿਲ੍ਹੇ ਨੂੰ ਦੂਸਰਾ ਸਥਾਨ ਹਾਸਲ ਹੋਇਆ।ਅਕੈਡਮੀ ਦੇ ਵਿਦਿਆਰਥੀਆਂ ਮਹਿਨੂਰ ਸਿੰਘ ਅਤੇ ਆਫਤਾਬਦੀਪ ਸਿੰਘ ਨੇ ਸੈਬਰ ਟੀਮ ਈਵੈਂਟ ਵਿਚੋਂ ਚਾਂਦੀ ਦੇ ਤਗਮੇ,  ਈ.ਆਈ.ਪੀ.ਈ.ਈ ਟੀਮ ਈਵੈਂਟ ਅਤੇ ਈ.ਆਈ.ਪੀ.ਈ.ਈ ਵਿਅਕਤੀਗਤ ਵਿਚੋਂ ਕਰਮਬੀਰ ਸਿੰਘ ਨੇ ਸੋਨੇ ਫੋਆਇਲ ਟੀਮ ਈਵੈਂਟ ਵਿਚ ਰਜਿੰਦਰ ਸਿੰਘ, ਗੁਰਪਾਲ ਸਿੰਘ, ਕਵਰਪਾਲ ਸਿੰਘ ਨੇ ਕਾਂਸੀ ਦਾ ਅਤੇ ਸੱਬਰੀ ਵਿਅਕਤੀਗਤ ਮੁਕਾਬਲੇ ਵਿਚ ਆਫਤਾਬਦੀਪ ਸਿੰਘ, ਪਰਮਸੁਖਪਾਲ ਸਿੰਘ, ਨਵਾਬਬੀਰ ਸਿੰਘ ਅਤੇ ਮਹਿਨੂਰ ਸਿੰਘ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਚਾਰ ਵਿਦਿਆਰਥੀਆ ਨੂੰ ਤਾਮਿਲਨਾਡੂ ਵਿਖੇ ਰਾਸ਼ਟਰ ਪੱਧਰ ਤੇ ਖੇਡਣ ਲਈ ਚੁਣਿਆ ਗਿਆ।ਅਕੈਡਮੀ ਦੇ ਚੇਅਰਮੈਨ ਜਗਬੀਰ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਅਜਿਹੇ ਵਿਦਿਆਰਥੀਆ ਤੇ ਬਹੁਤ ਮਾਣ ਹੈ ਜਿਹਨਾ ਦੀ ਮਿਹਨਤ ਤੇ ਵਧੀਆ ਕਾਰਗੁਜਾਰੀ ਕਾਰਨ ਅਕੈਡਮੀ ਹਰ ਸਮੇਂ ਬੁਲੰਦੀਆ ਨੂੰ ਛੂੰਹਦੀ ਹੈ।ਅਕੈਡਮੀ ਹਰ ਸਮੇਂ ਮਾਹਰ ਕੋਚਾ ਦੀਆ ਸੇਵਾਵਾਂ ਵਿਦਿਆਰਥੀਆ ਨੂੰ ਮੁਹਈਆ ਕਰਵਾਉਦੀ ਹੈ ਤਾਂ ਜੋ ਵਿਦਿਆਰਥੀਆ ਦਾ ਹੁਨਰ ਨਿਖਾਰ ਕੇ ਸਾਹਮਣੇ ਲਿਆਦਾ ਜਾ ਸਕੇ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply