ਲੌਂਗੋਵਾਲ, 23 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਾਮਰੇਡ ਰਘੁਨਾਥ ਸਿੰਘ ਦੇ ਭਾਣਜੇ ਸਾਥੀ ਕੁਲਵੰਤ ਸਿੰਘ ਹੋਮ ਗਾਰਡ ਮੁਲਾਜ਼ਮ ਦਾ ਸ਼ਰਧਾਂਜ਼ਲੀ
ਸਮਾਗਮ ਪਿੰਡ ਬੀਣੇਵਾਲ ਵਿਖੇ ਹੋਇਆ, ਜਿਹਨਾਂ ਦੀ 13 ਜੂਨ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਕਰੋਨਾ ਸਬੰਧੀ ਡਿਊਟੀ ਦਿੰਦੇ ਹੋਏ ਦਿਲ ਫੇਲ੍ਹ ਹੋਣ ਨਾਲ ਮੌਤ ਹੋ ਗਈ ਸੀ।ਇਥੇ ਸੀ.ਪੀ.ਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵਲੋਂ ਸਾਥੀ ਕੁਲਵੰਤ ਸਿੰਘ ਨੂੰ ਸ਼ਰਧਾਂਜ਼ਲੀ ਭੇਂਟ ਕਰਦੇ ਹੋਏ ਕਿਹਾ ਕਿ ਸਾਥੀ ਕੁਲਵੰਤ ਸਿੰਘ ਦਾ ਇੱਕ ਇਨਕਲਾਬੀ ਪਰਿਵਾਰ ਵਿੱਚ ਪਾਲਣ ਪੋਸ਼ਣ ਹੋਇਆ।ਜਿਸ ਕਰਕੇ ਜਿਥੇ ਉਹ ਆਪਣੀ ਡਿਉਟੀ ਪ੍ਰਤੀ ਇਮਾਨਦਾਰ ਸਨ ਉਥੇ ਸਮਾਜ ਅਤੇ ਪਰਿਵਾਰ ਪ੍ਰਤੀ ਵੀ ਪ੍ਰਤੀਬੱਧ ਸਨ।ਸਾਥੀ ਕੁਲਵੰਤ ਸਿੰਘ ਵਿਗਿਆਨਿਕ ਸੋਚ ਦੇ ਧਾਰਨੀ ਸਨ।ਸਾਥੀ ਦੇ ਵਿਛੋੜੇ ਨਾਲ ਜਿਥੇ ਪਰਿਵਾਰ ਨੂੰ ਬਹੁਤ ਘਾਟਾ ਪਿਆ ਉਥੇ ਵਿਗਿਆਨਿਕ ਸੋਚ ਨੂੰ ਵੀ ਘਾਟਾ ਪਿਆ ਹੈ।
ਸੀ.ਪੀ.ਆਈ.(ਐਮ) ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਰਘੁਨਾਥ ਸਿੰਘ ਨੇ ਕਿਹਾ ਕਿ ਕੁਲਵੰਤ ਸਿੰਘ ਇਨਕਲਾਬੀ ਵਿਰਸੇ ਦਾ ਮਾਲਕ ਸੀ।ਉਹ ਬੀਤ ਇਲਾਕੇ ਦੇ ਸਿਰਕੱਢ ਕਮਿਊਨਿਸਟ ਆਗੂ ਅਤੇ ਦੇਸ਼ ਭਗਤ ਸਵ: ਕਾਮਰੇਡ ਰੁਲੀਆ ਰਾਮ ਅਧਿਆਲ ਦੇ ਦੋਹਤੇ ਸਨ।ਜਿਸ ਕਾਰਨ ਉਹ ਇਨਕਲਾਬੀ, ਇਮਾਨਦਾਰੀ ਅਤੇ ਆਪਣੀਆਂ ਡਿਊਟੀਆਂ ਪ੍ਰਤੀ ਪ੍ਰਤੀਬੱਧ ਸਨ।ਕਮਿਊਨਿਸਟ ਆਗੂ ਬਲਬੀਰ ਸਿੰਘ ਜਾਡਲਾ, ਦਰਸ਼ਨ ਸਿੰਘ ਮੱਟੂ, ਜਤਿੰਦਰਪਾਲ ਸਿੰਘ, ਮਹਾਂ ਸਿੰਘ ਰੌੜੀ, ਗੁਰਮੇਸ਼ ਸਿੰਘ, ਪ੍ਰੇਮ ਰੱਕੜ ਤੋਂ ਇਲਾਵਾ ਸੀਟੂ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਰਧਾਜ਼ਲੀ ਭੇਂਟ ਕੀਤੀ। ਹੋਮ ਗਾਰਡ ਵਿਭਾਗ ਦੇ ਅਧਿਕਾਰੀਆਂ ਨੇ ਪਰਿਵਾਰ ਨੂੰ ਵਿਸਵਾਸ ਦਿੱਤਾ ਕਿ ਸਾਥੀ ਕੁਲਵੰਤ ਸਿੰਘ ਦੀ ਮੌਤ ਕਰੋਨਾ ਵਿਰੁੱਧ ਮੁਹਰਲੀ ਕਤਾਰ ਵਿੱਚ ਲੜਦੇ ਹੋਈ ਹੈ।ਇਸ ਲਈ ਵਿਭਾਗ ਕਰੋਨਾ ਲਈ 50 ਲੱਖ ਰੁਪਏ ਬੀਮੇ ਦੀ ਰਾਸ਼ੀ ਸਮੇਤ ਬਣਦੀਆਂ ਸਹੂਲਤਾਂ ਜਲਦੀ ਦਿਵਾਉਣ ਲਈ ਹਰ ਸੰਭਵ ਯਤਨ ਕਰਨਗੇ।ਹੋਮ ਗਾਰਡ ਵਿਭਾਗ ਵਲੋਂ ਸਹਇਕ ਕਮਾਂਡੈਂਟ ਮਨਿੰਦਰ ਸਿੰਘ ਹੀਰਾ ਅਤੇ ਹੋਮ ਗਾਰਡ ਮੁਲਾਜ਼ਮ ਐਸੋੋਸੀਏਸ਼ਨ ਵਲੋਂ ਸਰਬਜੀਤ ਸਿੰਘ ਝੱਲੀ ਨੇ ਵੀ ਸ਼ਰਧਾਜ਼ਲੀ ਭੇਂਟ ਕੀਤੀਆਂ।
ਸਾਥੀ ਮਹਿੰਦਰ ਕੁਮਾਰ ਬੱਢੇਆਣ, ਕੁਲਭੂਸ਼ਨ ਮਹਿੰਦਵਾਵੀ, ਹਰਮੇਸ਼ ਧੀਮਾਨ, ਮੋਹਨ ਲਾਲ ਬਲਾਕ ਸੰਮਤੀ ਮੈਂਬਰ, ਮੁਲਾਜ਼ਮ ਆਗੂ ਰਾਮਜੀਦਾਸ ਚੌਹਾਨ ਨੇ ਵੀ ਸੰਬੋਧਨ ਕੀਤਾ। ਸਾਥੀ ਕੁਲਵੰਤ ਸਿੰਘ ਦੇ ਮਾਤਾ ਕਾਮਰੇਡ ਨਿਰਮਲਾ ਦੇਵੀ ਨੇ ਭਾਵਕ ਸ਼ਬਦਾਂ ਵਿੱਚ ਕਿਹਾ ਕਿ ਕੁਲਵੰਤ ਸਿੰਘ ਸਿਰਫ ਮੇਰਾ ਹੀ ਪੁੱਤਰ ਨਹੀ ਸੀ, ਉਹ ਹਰ ਅਗਾਂਹਵਧੂ ਸੋਚ ਦੇ ਲੋਕਾਂ ਦਾ ਮਿੱਤਰ ਸੀ।ਤਰਸੇਮ ਲਾਲ ਜੋਧਾਂ ਸਾਬਕਾ ਐਮ.ਐਲ.ਏ, ਸੁਰਜੀਤ ਸਿੰਘ ਢੇਰ, ਅਮਰਨਾਥ ਕੂਮਕਲਾਂ, ਤਰਸੇਮ ਸਿੰਘ ਜਸੋਵਾਲ, ਚਰਨਜੀਤ ਸਿੰਘ ਚਠਿਆਲ ਆਦਿ ਆਗੂ ਵੀ ਸ਼ਰਧਾਜ਼ਲੀ ਸਮਾਗਮ ਵਿੱਚ ਸ਼ਾਮਲ ਸਨ।
ਸ਼੍ਰੀਮਤੀ ਰਜਿੰਦਰ ਕੌਰ ਸਾਬਕਾ ਪ੍ਰਿੰਸੀਪਲ ਨੇ ਸ਼ਰਧਾਂਜਲ਼ੀ ਸਮਾਗਮ ਵਿੱਚ ਸ਼ਾਮਲ ਆਗੂਆਂ, ਰਿਸ਼ਤੇਦਾਰਾਂ ਦਾ ਧੰਨਵਾਦ ਕੀਤਾ।ਸ਼ਰਧਾਂਜਲੀ ਸਮਾਗਮ ਦੀ ਕਾਰਵਾਈ ਦਾ ਸੰਚਾਲਨ ਸਾਥੀ ਗਰੀਬਦਾਸ ਬੀਦਨ ਨੇ ਕੀਤਾ।ਸਮਾਗਮ ਵਿੱਚ ਦਲਜੀਤ ਗੋਰਾ, ਗੁਰਦੇਵ ਸਿੰਘ ਬਾਗੀ ਨੇ ਵੀ ਸਾਥੀ ਕੁਲਵੰਤ ਸਿੰਘ ਨੂੰ ਸ਼ਰਧਾਂਜਲ਼ੀ ਦੇ ਫੁੱਲ ਭੇਂਟ ਕੀਤੇ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media