Wednesday, May 28, 2025
Breaking News

ਵੈਲਫੇਅਰ ਪ੍ਰੈਸ ਕਲਬ ਪੰਜਾਬ ਵਲੋਂ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ

ਲੌਂਗੋਵਾਲ, 23 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਵੈਲਫੇਅਰ ਪ੍ਰੈਸ ਕਲੱਬ ਪੰਜਾਬ ਦੀ ਇਕ ਭਰਵੀਂ ਮੀਟਿੰਗ ਕਲੱਬ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜਨੂਹਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਕਲੱਬ ਦੇ ਸਮੁੱਚੇ ਅਹੁਦੇਦਾਰ ਅਤੇ ਮੈਂਬਰ ਸ਼ਾਮਲ ਹੋਏ। ਉਨਾਂ ਨੇ ਚੀਨੀ ਬਾਰਡਰ ‘ਤੇ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹੋਏ ਸਮੁੱਚੇ ਸ਼ਹੀਦ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕੀਤੀ ਗਈ।
                    ਅੱਜ ਇਥੇ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਹੋਈ ਇਕੱਤਰਤਾ ਵਿੱਚ ਕਲੱਬ ਦੇ ਪ੍ਰਧਾਨ ਬਲਦੇਵ ਸਿੰਘ ਜਨੂਹਾ ਸਕੱਤਰ ਹਰਜੀਤ ਸਿੰਘ ਕਾਤਿਲ ਮੁੱਖ ਸਲਾਹਕਾਰ ਜਤਿੰਦਰ ਸਿੰਘ ਜਲੂਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਅਟਵਾਲ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਬਾਵਾ, ਅਜੈਬ ਸਿੰਘ ਮੋਰਾਂਵਾਲੀ, ਕੁਲਵੰਤ ਸਿੰਘ ਮੁਹਾਲੀ ਕੁਲਦੀਪ ਸਿੰਘ ਸੱਗੂ, ਰਾਓਵਿੰਦਰ ਸਿੰਘ ਮਠਾੜੂ, ਬਲਵਿੰਦਰ ਸਿੰਘ, ਹਰਬੰਸ ਸਿੰਘ ਮਾਰਡੇ, ਜਾਵੇਦ ਅੰਜ਼ੁਮ, ਧਰਮਵੀਰ ਸਿੰਘ, ਪਰਮਜੀਤ ਸਿੰਘ ਲੱਡਾ, ਰਣਜੀਤ ਮਣੀ, ਗੁਰਦੀਪ ਸਿੰਘ ਛਾਜਲੀ, ਮਦਨ ਸ਼ਰਮਾ, ਅਮਨ ਸਿੰਗਲਾ, ਲਹਿਰਾਗਾਗਾ ਪਵਨ ਸ਼ਰਮਾ ਲਹਿਰਾਗਾਗਾ, ਨਰੇਸ਼ ਗਰਗ ਲਹਿਰਾਗਾਗਾ, ਮਲਕੀਤ ਸਿੰਘ ਰੱਖੜਾ, ਸਤਪਾਲ ਸਿੰਘ ਖਡਿਆਲ, ਰਣਜੋਧ ਸਿੰਘ ਸੰਧੂ, ਜਸਪਾਲ ਸਿੰਘ ਰਟੋਲ, ਸਤਪਾਲ ਸਿੰਘ ਤੱਗੜ, ਐਚ.ਐਸ ਸ਼ੰਮੀ, ਸੁੰਦਰ ਲਾਲ, ਸੰਜੇ ਰਾਵਤ ਹਰੀਸ਼ ਅਬਰੋਲ , ਰਵਿੰਦਰ ਗਰਗ ਸਮੇਤ ਕਈ ਹੋਰ ਪੱਤਰਕਾਰ ਹਾਜ਼ਰ ਹੋਏ।
          ਕਲੱਬ ਪ੍ਰਧਾਨ ਬਲਦੇਵ ਸਿੰਘ ਜਨੂਹਾ ਨੇ ਕਿਹਾ ਕਿ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਹ ਇਕੱਤਰਤਾ ਰੱਖੀ ਗਈ ਹੈ। ਫਿਰ ਵੀ ਲੱਚਰਤਾ ਅਤੇ ਹਥਿਆਰਾਂ ਦੀ ਨੁਮਾਇਸ਼ ਕਰਨ ਵਾਲੇ ਗਾਇਕ ਅਜਿਹੀਆਂ ਕਾਰਵਾਈਆਂ ਤੋਂ ਬਾਜ਼ ਆਉਣ ਅਤੇ ਸਰਕਾਰਾਂ ਅਤੇ ਸੈਂਸਰ ਬੋਰਡ ਨੂੰ ਸਾਫ ਸੁਥਰੇ ਗੀਤਾਂ ਨੂੰ ਪ੍ਰਵਾਨਗੀ ਦੇਣ ।ਕਲੱਬ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਅਟਵਾਲ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇੇ ਵਿਸ਼ੇਸ਼ ਰਚਨਾ ਪੇਸ਼ ਕੀਤੀ ਅਤੇ ਅਤੇ ਪਰਮਜੀਤ ਸਿੰਘ ਲੱਡਾ ਨੇ ਵਿਚਾਰ ਪ੍ਰਗਟਾਏ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …