ਕਪੂਰਥਲਾ, 26 ਜੂਨ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪੁਲਿਸ ਮੁੱਖੀ ਸਤਿੰਦਰ ਸਿੰਘ ਦੀ ਹੇਠ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿਮ ਤਹਿਤ ਸਰਪੰਚ
ਸੁਖਵਿੰਦਰ ਕੌਰ ਵਲੋਂ ਪੁਲਿਸ ਨਾਲ ਮਿਲ ਕੇ ਪਿੰਡ ਨਿਜਾਮਪੁਰ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ ਲਾਇਆ।ਜਿਸ ਦੌਰਾਨ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ.ਐਸ.ਆਈ ਗੁਰਬਚਨ ਸਿੰਘ ਨੇ ਕਿਹਾ ਕਿ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਸਮਝੀ ਬੈਠੇ ਹਾਂ ਕਿ ਤਰੱਕੀ ਕਰ ਰਹੇ ਹਾਂ।ਪਰ ਖੁਦ ਨੂੰ ਨਸ਼ੇ ਵਿੱਚ ਗਰਕ ਕਰਕੇ ਆਪਣੇ ਆਪ ਨਾਲ ਧੋਖਾ ਕਰੀ ਜਾ ਰਹੇ ਹਾਂ।ਜਿਸ ਰੁੱਖ ‘ਤੇ ਅਸੀਂ ਬੇਠੈ ਹਾਂ ਉਸੇ ਨੂੰ ਹੀ ਕੱਟ ਕੇ ਖੁਦ ਦੇ ਦੁਸ਼ਮਣ ਬਣੇ ਬੈਠੇ ਹਾਂ।ਨਸ਼ਿਆਂ ਨਾਲ ਛੋਟੇ-ਛੋਟੇ ਬੱਚੇ ਯਤੀਮ ਹੋ ਰਹੇ ਹਨ, ਕਈ ਮਾਵਾਂ-ਧੀਆਂ-ਭੈਣਾਂ ਦਾ ਸੁਹਾਗ ਉਜੜ ਰਿਹਾ ਹੈ।ਹੱਸਦੇ ਵੱਸਦੇ ਘਰਾਂ ਦਾ ਜੀਵਨ ਨਰਕ ਬਣੀ ਜਾ ਰਿਹਾ ਹੈ।
ਉਨਾਂ ਕਿਹਾ ਕਿ ਜਿੰਦਗੀ ਜੀਣ ਲਈ ਹੈ, ਇਸ ਲਈ ਮਾਰੂ ਨਸ਼ਿਆਂ ਨਾਲ ਇਸ ਨੂੰ ਤਬਾਹ ਨਾ ਕਰੀਏ।ਪਿੰਡਾਂ ਦੀ ਪੰਚਾਇਤਾਂ, ਮਾਪਿਆਂ, ਬੱਚਿਆਂ, ਅਧਿਆਪਕ, ਸਮਾਜ ਸੇਵਕ, ਪ੍ਰਬੰਧਕਾਂ ਅਤੇ ਧਾਰਮਿਕ ਸੰਸਥਾਵਾਂ ਵਿਚ ਤਾਲਮੇਲ ਪੈਦਾ ਕਰ ਕੇ ਹੀ ਇਸ ਭੈੜੀ ਲਾਹਨਤ ਤੋਂ ਬੱਚਿਆ ਜਾ ਸਕਦਾ ਹੈ।ਜਿਸ ਦਿਨ ਅਸੀਂ ਸਾਰੇ ਪ੍ਰਣ ਕਰ ਲਵਾਂਗੇ ਕੇ ਨਸ਼ਿਆਂ ਦੀ ਇਸ ਭੈੜੀ ਲਾਹਨਤ ਨੂੰ ਰੋਕਣਾ ਹੀ ਹੈ ਤਾਂ ਇਹ ਕੋਈ ਮੁਸ਼ਕਲ ਕੰਮ ਨਹੀ ਹੈ।ਉਨਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਅਗਰ ਨਸ਼ਾਂ ਵੇਚਣ ਤੇ ਵੰਡਣ ਵਾਲਿਆਂ ਦਾ ਪਤਾ ਲੱਗਦਾ ਹੈ ਤਾਂ ਉਸੇ ਸਮੇਂ ਪੁਲਿਸ ਨੂੰ ਸੂਚਨਾ ਜਰੂਰ ਦਿਓ।ਜੋ ਵੀ ਨਸ਼ਿਆਂ ਦੇ ਕਰੋਬਾਰੀ ਬਾਰੇ ਜਾਣਕਾਰੀ ਦੇਵੇਗਾ ਉਸ ਨੂੰ ਗੁਪਤ ਰੱਖਿਆ ਜਾਵੇਗਾ।
ਇਸ ਸਮੇਂ ਨਛੱਤਰ ਸਿੰਘ, ਨਹਿਰੂ ਯੁਵਾ ਕੇਂਦਰ ਦੇ ਵੰਲਟੀਅਰ ਸ਼ਰਨਜੀਤ ਸਿੰਘ, ਵਿਨੇ ਕੁਮਾਰ, ਮੈਂਬਰ ਅਤੇ ਪਿੰਡ ਵਾਸੀ ਬਹੁਤ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media