ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀਆਂ ਛੇ ਵਿਦਿਆਰਥਣਾਂ ਨੇ ਇਨਫੋਸਿਸ-ਗਲੋਬਲ ਮਲਟੀਨੈਸ਼ਨਲ
ਕੌਰਪੋਰੇਸ਼ਨ `ਚ ਪਲੇਸਮੈਂਟ ਹਾਸਲ ਕੀਤੀ ਹੈ।
ਬੀ.ਸੀ.ਏ ਅਤੇ ਬੀ.ਐਸਸੀ (ਆਈ.ਟੀ) ਦੀਆਂ ਵਿਦਿਆਰਥਣਾਂ ਨੇ ਇਸ ਪਲੇਸਮੈਂਟ ਡਰਾਈਵ `ਚ ਹਿੱਸਾ ਲਿਆ ਜਿਸ ਵਿੱਚ ਰਿਕਰੂਟਮੈਂਟ ਪੈਨਲ ਨੇ 6 ਵਿਦਿਆਰਥਣਾਂ ਨੂੰ ਚੁਣਿਆ।ਚੋਣ ਪ੍ਰਕਿਰਿਆ ਔਨਲਾਈਨ ਯੋਗਤਾ ਟੈਸਟ, ਤਕਨੀਕੀ ਅਤੇ ਐਚ ਆਰ ਇੰਟਰਵਿਊ `ਤੇ ਆਧਾਰਿਤ ਸੀ।ਦੱਸਣਯੋਗ ਹੈ ਕਿ ਇਨਫੋਸਿਸ ਬਿਜ਼ਨੈਸ ਕਨਸਲਟਿੰਗ, ਇਨਫੋਰਮੇਸ਼ਨ ਤਕਨੌਲੋਜੀ ਅਤੇ ਆਊਟਸੋਰਸਿੰਗ ਸਰਵਿਸਿਜ਼ ਪ੍ਰਦਾਨ ਕਰਦੀ ਹੈ।
ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸ਼ਰਮਾ ਨੇ ਪਲੇਸਮੈਂਟ ਸੈਲ ਦੀਆਂ ਲਗਾਤਾਰ ਕੀਤੀਆਂ ਕੋਸ਼ਿਸ਼ਾਂ ਨੂੰ ਦੇਖਦਿਆਂ ਪ੍ਰੋ. ਮਨੋਜ ਪੁਰੀ, ਡੀਨ ਪਲੇਸਮੈਂਟ ਅਤੇ ਉਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ।ਉਹਨਾਂ ਨੇ ਚੁਣੀਆਂ ਗਈਆਂ ਵਿਦਿਆਰਥਣਾਂ ਨੂੰ ਅਸ਼ੀਰਵਾਦ ਦਿੱਤਾ ਅਤੇ ਭਵਿੱਖ ਵਿਚ ਵੀ ਇਸ ਸਫਲਤਾ ਦੀ ਲੜੀ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media