ਧੂਰੀ, 27 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਪੁਲਿਸ ਸਾਂਝ ਕੇਂਦਰ ਧੂਰੀ ਵੱਲੋਂ ਨਸ਼ਾ ਖੋਰੀ ਅਤੇ ਤਸਕਰੀ ਵਿਰੁੱਧ
ਲੋਕਾਂ ਨੂੰ ਇਹ ਸੰਦੇਸ਼ ਦੇਣ ਲਈ ਕਿ ਨਸ਼ੇ ਨਾਲ ਤੋੜੋ ਯਾਰੀ, ਜੀਵਨ ਨਾਲ ਜੋੜੋ ਯਾਰੀ, ਦੇ ਨਾਅਰੇ ਹੇਠ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ ਅਤੇ ਨਗਰ ਕੌਂਸਲ ਦਫਤਰ ਦੇ ਮੈਦਾਨ ਵਿੱਚ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ।ਥਾਣਾ ਸਿਟੀ ਧੂਰੀ ਦੇ ਐਸ.ਐਚ.ਓ ਦਰਸ਼ਨ ਸਿੰਘ ਨੇ ਰੈਲੀ ਨੂੰ ਰਵਾਨਾ ਕੀਤਾ।ਸਾਂਝ ਕੇਂਦਰ ਸਿਟੀ ਧੂਰੀ ਦੇ ਇੰਚਾਰਜ ਹਰਵਿੰਦਰ ਸਿੰਘ ਢੀਂਡਸਾ, ਸਾਂਝ ਕੇਂਦਰ ਸਦਰ ਧੂਰੀ ਦੇ ਇੰਚਾਰਜ ਸੁਰਿੰਦਰ ਪਾਲ, ਸਾਂਝ ਕੇਂਦਰ ਸ਼ੇਰਪੁਰ ਦੇ ਇੰਚਾਰਜ ਰਘੁਵੀਰ ਸਿੰਘ, ਉਘੇ ਸਮਾਜ ਸੇਵੀ ਮਲਕੀਤ ਸਿੰਘ ਚਾਂਗਲੀ, ਮਨਜੀਤ ਸਿੰਘ ਬਖਸ਼ੀ, ਮਾ. ਤਰਸੇਮ ਮਿੱਤਲ, ਅਮਰੀਕ ਸਿੰਘ ਕਾਲਾ ਕੌਂਸਲਰ, ਡਾ. ਰਾਕੇਸ਼ ਸਿੰਗਲਾ, ਜਨਕ ਰਾਜ ਮੀਮਸਾ, ਬੀਬੀ ਜਸਵਿੰਦਰ ਕੌਰ ਖਾਲਸਾ ਅਤੇ ਬੀਬੀ ਅਮਰਜੀਤ ਕੌਰ ਆਦਿ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media