Monday, February 23, 2026

ਸੋਨੂ ਚੌਹਾਨ ਭੰਗਵਾ ਯੂਥ ਕਾਂਗਰਸ ਦੇ ਬਲਾਕ ਉਪ ਪ੍ਰਧਾਨ ਨਿਯੁੱਕਤ

ਜੰਡਿਆਲਾ ਗੁਰੂ, 1 ਜੁਲਾਈ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਯੂਥ ਕਾਂਗਰਸ ਹਲਕਾ ਜੰਡਿਆਲਾ ਗੁਰੂ ਦੇ ਪ੍ਰਧਾਨ ਨਵਤੇਜ ਸਿੰਘ ਅਮਰਕੋਟ ਦੀ ਅਗਵਾਈ

ਹੇਠ ਇੱਕ ਭਰਵੀਂ ਇਕੱਤਰਤਾ ਹੋਈ ਜਿਸ ਵਿਚ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੇ ਪੀ.ਏ ਜਸਵਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ।ਉਨਾਂ ਨੇ ਸੋਨੂ ਚੌਹਾਨ ਭੰਗਵਾ ਨੂੰ ਯੂਥ ਕਾਂਗਰਸ ਪਾਰਟੀ ਬਲਾਕ ਜੰਡਿਆਲਾ ਗੁਰੂ ਦਾ ਉੱਪ ਪ੍ਰਧਾਨ ਨਿਯੁੱਕਤ ਕੀਤਾ।ਪ੍ਰਧਾਨ ਨਵਤੇਜ ਸਿੰਘ ਅਮਰਕੋਟ ਨੇ ਕਿਹਾ ਕਿ ਪਾਰਟੀ ਲਈ ਜੋ ਵੀ ਮਿਹਨਤ ਕਰੇਗਾ ਉਸ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।ਅੱਜ ਵੀ ਹਾਈਕਮਾਂਡ ਅਤੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੇ ਨਿਰਦੇਸ਼ਾਂ ਤਹਿਤ ਸੋਨੂ ਚੌਹਾਨ ਭੰਗਵਾ ਨੂੰ ਉਪ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ।
               ਇਸ ਮੌਕੇ ਸਰਪੰਚ ਜਗਜੀਤ ਸਿੰਘ ਜੋਗੀ, ਸੁਖਵਿੰਦਰ ਸਿੰਘ ਨਵਾਂਕੋਟ ਸਰਪੰਚ, ਜੋਗਾ ਸਿੰਘ, ਪ੍ਰਧਾਨ ਦੀਪ ਬਾਠ, ਚੇਅਰਮੈਨ ਹਰਜੀਤ ਸਿੰਘ, ਅਵਤਾਰ ਟੱਕਰ, ਰਾਜਵਿੰਦਰ ਬੰਡਾਲਾ, ਦਰਸ਼ਨ ਸਿੰਘ, ਰਾਜਬੀਰ ਸਿੰਘ, ਕੰਵਲਜੀਤ ਬਾਠ, ਭੋਲਾ ਜਿਊਲਰਜ, ਅਮਨਦੀਪ ਟਿੱਕਾ, ਜੱਜ, ਮਿਲਾਪ ਰੰਧਾਵਾ, ਮਨਦੀਪ ਲਾਡੀ, ਜਸਵਿੰਦਰ ਝੰਡ, ਮਨਪ੍ਰੀਤ ਸਿੰਘ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …