ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ‘ਵੈਬੀਨਾਰ ਆਨ ਕੋਵਿਡ-19’ ਆਯੋਜਿਤ ਕੀਤਾ ਗਿਆ।ਕਾਲਜ
ਪ੍ਰਿੰਸੀਪਲ ਡਾ. ਕਮਲਜੀਤ ਕੌਰ ਦੇ ਸਹਿਯੋਗ ਨਾਲ ਕਰਵਾਏ ਇਸ ਵੈਬੀਨਾਰ ’ਚ ਵੱਖ-ਵੱਖ ਮਾਹਿਰ ਅਧਿਆਪਕਾਂ ਵਲੋਂ ਲੈਕਚਰ ਲੜੀ ਤਿਆਰ ਕੀਤੀ ਗਈ।ਜਿਸ ’ਚ ਕਾਲਜ ਦੇ ਲੈਕਚਰਸ ਮੈਡਮ ਲੋਕੇਸ਼ਵਰੀ, ਕੰਵਲਜੀਤ ਕੌਰ, ਹਰਮਨਪ੍ਰੀਤ ਕੌਰ, ਅਨੁਪ੍ਰੀਤ ਕੌਰ ਅਤੇ ਹਰਜੋਤ ਕੌਰ ਨੇ ਕੋਵਿਡ-19 ਦਾ ਗਰਭਵਤੀ ਮਹਿਲਾ ’ਤੇ ਪ੍ਰਭਾਵ, ਕੋਵਿਡ19 ਦੀ ਕਮਿਊਨਿਟੀ ਪੱਧਰ ’ਤੇ ਰੋਕਥਾਮ, ਕੋਰੋਨਾ ਵਾਇਰਸ, ਮਾਨਸਿਕ ਸਿਹਤ ਅਤੇ ਕੋਵਿਡ19, ਬੱਚਿਆਂ ’ਤੇ ਇਸ ਦਾ ਪ੍ਰਭਾਵ ’ਤੇ ਵਿਚਾਰ ਪੇਸ਼ ਕੀਤੇ।
ਇਸ ਦੌਰਾਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਪ੍ਰਿੰ: ਕਮਲਜੀਤ ਕੌਰ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੰਦਿਆ ਕਿਹਾ ਕਿ ਇਸ ਮਹਾਂਮਾਰੀ ਤੋਂ ਬਚਾਅ ਲਈ ਇਸ ਦੀ ਜਾਣਕਾਰੀ ਹੋਣਾ ਬਹੁਤ ਜਰੂਰੀ ਹੈ।
ਡਾ. ਕਮਲਜੀਤ ਕੌਰ ਨੇ ਕਿਹਾ ਕਿ ਇਸ ਮਹਾਂਮਾਰੀ ਸਬੰਧੀ ਜਾਣਕਾਰੀ ਹਰ ਇੱਕ ਲਈ ਬਹੁਤ ਲਾਭਦਾਇਕ ਹੈ ਤਾਂ ਕਿ ਇਸ ਤੋਂ ਬਚਾਅ ਲਈ ਸੁਰੱਖਿਆ ਪ੍ਰਬੰਧ ਕੀਤੇ ਜਾ ਸਕਣ ਅਤੇ ਜਾਗਰੂਕਤਾ ਲਿਆਈ ਜਾ ਸਕੇ।ਉਨ੍ਹਾਂ ਕਿਹਾ ਕਿ ਆਨਰੇਰੀ ਸਕੱਤਰ ਛੀਨਾ ਵਲੋਂ ਕੋਰੋਨਾ ਵਾਇਰਸ ਨੂੰ ਧਿਆਨ ’ਚ ਰੱਖਦਿਆਂ ਸਟਾਫ਼ ਤੇ ਹੋਰਨਾਂ ਦੀ ਸੁਰੱਖਿਆ ਸਬੰਧੀ ਜਾਰੀ ਕੀਤੇ ਗਏ ਨਿਰਦੇਸ਼ਾਂ ਤਹਿਤ ‘ਸੈਨੇਟਾਈਜੇਸ਼ਨ ਟਨਲ’ ਮਸ਼ੀਨ ਕਾਲਜ ਦੇ ਮੁੱਖ ਦੁਆਰ ’ਤੇ ਸਥਾਪਿਤ ਕਰ ਦਿੱਤੀ ਗਈ ਹੈ।ਸੁਰੱਖਿਆ ਦੇ ਪ੍ਰਬੰਧ ਨੂੰ ਹੋਰ ਮਜ਼ਬੂਤ ਕਰਨ ਲਈ ਸੈਨੇਟਾਈਜ਼ਰ ਵਿਦ ਸਟੈਂਡ ਵੀ ਕਾਲਜ ’ਚ ਰਖਵਾਏ ਗਏ ਹਨ ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media