Saturday, October 24, 2026

ਭਾਈ ਕਾਹਨ ਸਿੰਘ ਨਾਭਾ ਦੀ ਮਿਊਜੀਕਲ ਕਾਵਿ ਰਚਨਾ ‘ਗੁਰ-ਸਿੱਖ’ ਰਲੀਜ਼

ਪਟਿਆਲਾ, 1 ਜੁਲਾਈ (ਪੰਜਾਬ ਪੋਸਟ ਬਿੳਰੋ) – ਵੀਹਵੀਂ ਸਦੀ ਦੇ ਮਹਾਨ ਪੰਜਾਬੀ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਦੀ ਮਿਊਜ਼ੀਕਲ ਕਾਵਿ ਰਚਨਾ ‘ਤੇ ਆਧਾਰਿਤ ਵੀਡੀਓ ‘ਗੁਰ-ਸਿੱਖ’ ਕਰਨਲ ਐਮ.ਐਸ ਬਰਨਾਲਾ ਵਲੋਂ ਅਰਬਨ ਅਸਟੇਟ ਪਟਿਆਲਾ ਵਿਖੇ ਰਲੀਜ਼ ਕੀਤੀ ਗਈ।ਦਿੱਲੀ ਦੀ ਮਿਊਜ਼ਿਜਕ ਕੰਪਨੀ ਜੀ.ਐਮ.ਆਈ ਡਿਜ਼ੀਟਲ ਵਲੋਂ ਤਿਆਰ ਕੀਤੇ ਇਸ ਕਾਵਿ ਰਚਨਾ, ਡਿਵੋਸ਼ਨਲ ਮਿਊਜ਼ੀਕਲ ਪ੍ਰੋਜੈਕਟ ਨੂੰ ਡਾ. ਜਗਮੇਲ ਸਿੰਘ ਭਾਠੂਆਂ ਵਲੋਂ ਗਾਇਨ ਕੀਤਾ ਗਿਆ ਹੈ।ਸੰਗੀਤ ਬਲਵਿੰਦਰ ਆਸੀ ਦਾ ਅਤੇ ਇਸ ਦੀ ਵਿਆਖਿਆ ਉਘੀ ਐਂਕਰ ਈਮਨਪ੍ਰੀਤ ਵਲੋਂ ਕੀਤੀ ਗਈ ਹੈ।ਭਾਈ ਕਾਹਨ ਸਿੰਘ ਨਾਭਾ ਦੇ ਵਾਰਿਸ ਮੇਜਰ ਏ.ਪੀ ਸਿੰਘ ਨੇ ਇਸ ਉਦਮ ਦੀ ਭਰਪੂਰ ਸ਼ਲਾਘਾ ਕੀਤੀ ਹੈ।
                   ਇਸ ਮੌਕੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੀ ਅਸਿਸਟੈਂਟ ਪ੍ਰੋਫੈਸਰ ਡਾ. ਰਵਿੰਦਰ ਕੌਰ ਰਵੀ ਨੇ ਕਿਹਾ ਕਿ ਜਲਦੀ ਹੀ ਭਾਈ ਕਾਹਨ ਸਿੰਘ ਨਾਭਾ ਦੀਆਂ ਸਿੱਖ ਸਿਧਾਂਤਾਂ ਦੀ ਵਿਆਖਿਆ ਨਾਲ ਸੰਬੰਧਿਤ ਚੋਣਵੀਆਂ ਕਾਵਿ ਰਚਨਾਵਾਂ ਨੂੰ ਇੱਕ ਪੁਸਤਕ ਦੇ ਰੂਪ ਵਿਚ ਵੀ ਪੇਸ਼ ਕੀਤਾ ਜਾਵੇਗਾ।ਇਸ ਮੌਕੇ ਡਾ. ਜਗਮੇਲ ਭਾਠੂਆਂ, ਐਂਕਰ ਈਮਨਪ੍ਰੀਤ ਅਤੇ ਡਾ. ਰਵਿੰਦਰ ਕੌਰ ਰਵੀ ਹਾਜ਼ਿਰ ਸਨ ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ

ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …