ਪ੍ਰੈਸ ਅਤੇ ਰਜਿਸਟਰੇਸ਼ਨ ਆਫ਼ ਬੁਕਸ ਐਕਟ ਅਧੀਨ ਕਿਤਾਬਾਂ ਦੀਆਂ ਕਾਪੀਆਂ ਭੇਜਣੀਆਂ ਲਾਜ਼ਮੀ
ਪਟਿਆਲਾ, 2 ਜੁਲਾਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ
(ਪ੍ਰੈਸ-1 ਸ਼ਾਖਾ) ਸਮੇਤ ਲੋਕ ਸਭਾ ਸਕੱਤਰੇਤ (ਪਾਰਲੀਮੈਂਟ ਲਾਇਬਰੇਰੀ) ਨਵੀਂ ਦਿੱਲੀ ਵੱਲੋਂ ਭੇਜੇ ਦਿਸ਼ਾ-ਨਿਰਦੇਸ਼ਾਂ ਤਹਿਤ ਪ੍ਰੈਸ ਅਤੇ ਰਜਿਸਟਰੇਸ਼ਨ ਆਫ ਬੁਕਸ ਐਕਟ 1867 ਦੀ ਧਾਰਾ 9 ਅਧੀਨ ਹਰੇਕ ਪ੍ਰਕਾਸ਼ਕ ਨੂੰ ਉਨ੍ਹਾਂ ਦੁਆਰਾ ਪ੍ਰਕਾਸ਼ਿਤ ਕੀਤੀਆਂ ਗਈਆਂ 16 ਵਿਸ਼ਿਆਂ ਨਾਲ ਸਬੰਧਤ ਪੁਸਤਕਾਂ ਦੀਆਂ ਕਾਪੀਆਂ ਬਿਨਾਂ ਕਿਸੇ ਕੀਮਤ ਤੋਂ ਲੋਕ ਸਭਾ ਸਕੱਤਰੇਤ ਅਤੇ ਪੰਜਾਬ ਸਰਕਾਰ ਨੂੰ ਭੇਜੀਆਂ ਜਾਣੀਆਂ ਲਾਜ਼ਮੀ ਹਨ।ਉਨ੍ਹਾਂ ਦੱਸਿਆ ਕਿ ਅਜਿਹਾ ਨਾ ਕਰਨ ਦੀ ਸੂਰਤ ‘ਚ ਉਕਤ ਐਕਟ ਦੀ ਧਾਰਾ 16 ਅਧੀਨ ਕਾਰਵਾਈ ਕੀਤੀ ਜਾਵੇਗੀ।
ਕੁਮਾਰ ਅਮਿਤ ਨੇ ਦੱਸਿਆ ਕਿ 16 ਵਿਸ਼ਿਆਂ ਵਿੱਚ ਖੇਤੀਬਾੜੀ, ਜੀਵਨੀਆਂ, ਸੰਵਿਧਾਨ, ਸੰਵਿਧਾਨਕ ਇਤਿਹਾਸ, ਡਿਫੈਂਸ, ਅਰਥ ਸ਼ਾਸਤਰ, ਸਿੱਖਿਆ, ਚੋਣਾਂ, ਊਰਜਾ, ਪਰਿਵਾਰ ਨਿਯੋਜਨ, ਭੋਜਨ, ਕਾਨੂੰਨ, ਅੰਤਰਰਾਸ਼ਟਰੀ ਮਾਮਲੇ, ਕਿਰਤੀਆਂ ਦੀਆਂ ਸਮੱਸਿਆਵਾਂ ਤੇ ਸਾਹਿਤ ਸਮੇਤ ਰਾਜਨੀਤੀ, ਸਰਕਾਰ ਅਤੇ ਰਾਜਕੀ ਕਾਨੂੰਨਾਂ ਦੇ ਵਿਸ਼ਿਆਂ ਨਾਲ ਸਬੰਧਤ ਕਿਤਾਬਾਂ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਪਰੋਕਤ ਵਿਸ਼ਿਆਂ ਨਾਲ ਸਬੰਧਤ ਪੁਸਤਕਾਂ ਦੀ ਪ੍ਰਕਾਸ਼ਨਾ ਦੇ ਇੱਕ ਮਹੀਨੇ ਦੇ ਅੰਦਰ-ਅੰਦਰ ਇੱਕ ਕਾਪੀ ਸ੍ਰੀਮਤੀ ਨਲਿਨਾਕਸ਼ੀ ਡਾਇਰੈਕਟਰ ਜੀ-051, ਪਾਰਲੀਮੈਂਟ ਲਾਇਬਰੇਰੀ ਬਿਲਡਿੰਗ ਪਾਰਲੀਆਮੈਂਟ ਹਾਊਸ ਕੰਪਲੈਕਸ ਨਵੀਂ ਦਿੱਲੀ-11001 ਨੂੰ ਅਤੇ ਦੂਜੀ ਕਾਪੀ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ (ਪ੍ਰੈਸ-ਸ਼ਾਖਾ) ਚੌਥੀ ਮੰਜਲ ਕਮਰਾ ਨੰ: 39, ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਤੁਰੰਤ ਭੇਜਣੀ ਯਕੀਨੀ ਬਣਾਈਆਂ ਜਾਣ।
Punjab Post Daily Online Newspaper & Print Media