Thursday, September 17, 2026

ਸਵ. ਹੁਕਮ ਸਿੰਘ ਦੇ ਪਰਿਵਾਰ ਨਾਲ ਅਕਾਲੀ ਆਗੂ ਰਾਜਿੰਦਰ ਦੀਪਾ ਨੇ ਕੀਤਾ ਦੁੱਖ ਸਾਂਝਾ

ਲੌਂਗੋਵਾਲ, 9 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਜਥੇਦਾਰ ਹਰੀ ਸਿੰਘ ਸ਼ਾਹਪੁਰ, ਨੰਬਰਦਾਰ ਜਰਨੈਲ ਸਿੰਘ, ਹਰਨੈਬ ਸਿੰਘ, ਗੁਰਤੇਜ ਸਿੰਘ ਦੇ ਪਿਤਾ ਅਤੇ ਯੂਥ ਆਗੂ ਰਣਧੀਰ ਸਿੰਘ ਧੀਰਾ ਦੇ ਦਾਦਾ ਜਥੇ. ਹੁਕਮ ਸਿੰਘ ਸਾਬਕਾ ਪੰਚ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ।ਉਨਾਂ ਦੇ ਪਰਿਵਾਰ ਨਾਲ ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਜਰਨਲ ਸਕੱਤਰ ਰਾਜਿੰਦਰ ਦੀਪਾ ਵਲੋਂ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਜਥੇਦਾਰ ਹੁਕਮ ਸਿੰਘ ਦੀਆਂ ਚੰਗੀਆਂ ਸਿੱਖਿਆਵਾਂ ਸਦਕਾ ਅੱਜ ਸਮੁੱਚੇ ਪਰਿਵਾਰ ਦਾ ਸਮਾਜਿਕ ਕਾਰਜ਼ਾਂ ਅਤੇ ਰਾਜਨੀਤੀ ਵਿੱਚ ਵੱਡਾ ਨਾਂ ਹੈ ਉਨ੍ਹਾਂ ਵਿਛੜੀ ਰੂਹ ਦੀ ਸ਼ਾਂਤੀ ਲਈ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ।
                     ਇਸ ਮੌਕੇ ਜਥੇਦਾਰ ਹਰੀ ਸਿੰਘ ਸ਼ਾਹਪੁਰ, ਤੇਜ ਸਿੰਘ, ਰਣਧੀਰ ਸਿੰਘ, ਸਿਮਰਜੀਤ ਸਿੰਘ ਸਮਰੀ, ਮੱਖਣ ਸਿੰਘ ਸ਼ਾਹਪੁਰ ਆਦਿ ਹਾਜ਼ਰ ਸਨ ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …