ਸੁਨਾਮ/ ਲੌਂਗੋਵਾਲ, 9 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਪਿਛਲੇ ਦਿਨੀ ਲੱਦਾਖ ਦੀ ਗਲਵਾਨ ਵਾਦੀ ਵਿੱਚ ਚੀਨ ਨਾਲ ਝੜਪ ਵਿੱਚ ਸ਼ਹੀਦ ਹੋਏ
ਪਿੰਡ ਤੋਲਾਵਾਲ ਦੇ ਗੁਰਵਿੰਦਰ ਸਿੰਘ ਤੇ ਉਨਾਂ ਦੇ ਸਾਥੀਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਪਿੰਡ ਸਤੌਜ ਦੇ ਡੇਰਾ ਬਾਬਾ ਰੀਮਾਣਾ ਵਿਖੇ ਨੌਜਵਾਨਾਂ ਵਲੋਂ ਉਹਨਾ ਦੀ ਯਾਦ ਵਿੱਚ ਪੌਦੇ ਲਗਾ ਕੇ ਨਿੱਘੀ ਸ਼ਰਧਾਂਜਲੀ ਦਿੱਤੀ ਗਈ।ਡੇਰੇ ਦੇ ਮੁੱਖੀ ਬਾਬਾ ਬਜਰੰਗ ਦਾਸ ਨੇ ਕਿਹਾ ਕਿ ਜੋ ਦੇਸ਼ ਦੇ ਲਈ ਕੁਰਬਾਨੀ ਕਰਦੇ ਹਨ ਉਹਨਾ ਨੂੰ ਲੋਕ ਰਹਿੰਦੀ ਦੁਨੀਆਂ ਤੱਕ ਯਾਦ ਕਰਦੇ ਹਨ।ਇਸ ਮੋਕੇ ਸੱਤੀ ਭੁੱਲਰ, ਨਰਿੰਦਰ ਸਿੰਘ, ਪਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਬੂਟਾ ਸਿੰਘ ਤੇ ਰਾਹਤ ਫਾਊਡੇਸ਼ਨ ਪੰਜਾਬ ਦੇ ਮੈਂਬਰ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media