Thursday, September 17, 2026

ਇੰਨਵੈਸਟਮੈਟ ਪੰਜਾਬ ਵਲੋ ਜ਼ਿਲ੍ਹੇ ‘ਚ ਸੀਨੀਅਰ ਕੰਸਲਟੈਟ ਦੀ ਨਿਯੁੱਕਤੀ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 9 ਜੁੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਜ਼ਿਲੇ੍ਹ ਵਿਚ ਪੂੰਜੀ ਨਿਵੇਸ਼ ਲਿਆਉਣ ਅਤੇ ਉਦਯੋਗਪਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨ

ਲਈ ਇੰਨਵੈਸਟਮੈਟ ਪੰਜਾਬ ਵਲੋ ਜ਼ਿਲੇ੍ਹ ਵਿਚ ਇਕ ਸੀਨੀਅਰ ਕੰਸਲਟੈਟ ਦੀ ਨਿਯੁੱਕਤੀ ਕੀਤੀ ਗਈ ਹੈ।
             ਇਸ ਸਬੰਧ ਵਿੱਚ ਅੱਜ ਵਧੀਕ ਡਿਪਟੀ ਕਮਿਸ਼ਨਰ ਹਿੰਮਾਸੂ ਅਗਰਵਾਲ ਵਲੋ ਜਨਰਲ ਮੈਨੇਜਰ ਉਦਯੋਗ ਅਤੇ ਇੰਨਵੈਸਟਮੈਟ ਪੰਜਾਬ ਵਲੋਂ ਨਿਯੁੱਕਤ ਕੀਤੇ ਗਏ ਸੀਨੀਅਰ ਕੰਸਲਟੈਟ ਜੈਅੰਤ ਕੁਮਾਰ ਬਿਸੋਈ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ ਗਈ।ਅਗਰਵਾਲ ਨੇ ਦੱਸਿਆ ਕਿ ਜੈਅੰਤ ਕੁਮਾਰ ਵਲੋ ਵੱਖ ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਜ਼ਿਲੇ੍ਹ ਸਬੰਧੀ ਸੂਚਨਾ ਇਕੱਤਰ ਕੀਤੀ ਜਾਵੇਗੀ ਤਾਂ ਜੋ ਜ਼ਿਲੇ੍ਹ ਵਿਚ ਨਵਾਂ ਪੂੰਜੀ ਨਿਵੇਸ਼ ਲਿਆਂਦਾ ਜਾ ਸਕੇ।ਅਗਰਵਾਲ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਸਮੇ ਸਿਰ ਸੂਚਨਾ ਦੇਣੀ ਯਕੀਨੀ ਬਣਾਉਣ।
                ਸੀਨੀਅਰ ਕੰਸਲਟੈਟ ਜੈਅੰਤ ਕੁਮਾਰ ਨੇ ਦੱਸਿਆ ਕਿ ਜ਼ਿਲੇ ਵਿਚ ਉਦਯੋਗਪਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੇ ਉਪਰਾਲੇ ਕੀਤੇ ਜਾਣਗੇ ਅਤੇ ਨਵਾਂ ਪੂੰਜੀ ਨਿਵੇਸ਼ ਲਈ ਨਿਵੇਸ਼ਕਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਉਨਾਂ ਦੇ ਕੋਲ ਕੋਈ ਨਵੇ ਵਿਚਾਰ ਹੋਣ ਤਾਂ ਉਹ ਬੇਝਿਜਕ ਦੇਣ ਤਾਂ ਜੋ ਉਨਾਂ ਵਿਚਾਰਾਂ ਤੇ ਕੰਮ ਕਰਕੇ ਜ਼ਿਲੇ੍ਹ ਵਿਚ ਨਵਾਂ ਪੂੰਜੀ ਨਿਵੇਸ਼ ਲਿਆਂਦਾ ਜਾ ਸਕੇ।
                   ਇਸ ਮੀਟਿੰਗ ਵਿੱਚ ਸ੍ਰੀਮਤੀ ਅਮਨਦੀਪ ਕੌਰ ਏ.ਈ.ਟੀ.ਸੀ, ਭਗਤ ਸਿੰਘ ਫੰਕਸ਼ਨਲ ਮੈਨੇਜਰ ਉਦਯੋਗ ਭਵਨ, ਮੁਕੇਸ਼ ਸ਼ਰਮਾ ਜਿਲ੍ਹਾ ਮਾਲ ਅਫਸਰ, ਰਾਜੇਸ਼ ਕੁਮਾਰ ਤੇ ਸੁਖਦੇਵ ਸਿੰਘ ਐਸ,ਡੀ,ਓ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ, ਸਤਿੰਦਰ ਸਿੰਘ ਡਿਪਟੀ ਸੀ.ਈ.ਓ, ਦਵਿੰਦਰ ਸੈਣੀ ਐਸ.ਡੀ.ਓ ਪੁੱਡਾ, ਬਲਵਿੰਦਰ ਸਿੰਘ ਏ.ਟੀ.ਪੀ, ਬੋਹਿੰਦਰ ਸਿੰਘ ਐਸ.ਡੀ.ਓ ਨਗਰ ਨਿਗਮ, ਬਲਵਿੰਦਰਪਾਲ ਸਿੰਘ, ਉਪਕਾਰ ਸਿੰਘ ਲੇਬਰ ਇੰਸਪੈਕਟਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …