Thursday, September 17, 2026

ਯੂਨੀਵਰਸਿਟੀ ਵੱਲੋਂ ਪੁਸਤਕ ਲੇਖਣ ਤੇ ਪ੍ਰਕਾਸ਼ਨਾ ਸਬੰਧੀ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬ੍ਰੇਰੀ ਵੱਲੋਂ ਪੁਸਤਕ ਪ੍ਰਕਾਸ਼ਨਾ ਸਬੰਧੀ ਵਿਸ਼ੇਸ਼ ਆਨਲਾਈਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਦੀ ਸਰਪ੍ਰਸਤੀ ਅਤੇ ਭਾਈ ਗੁਰਦਾਸ ਲਾਇਬ੍ਰੇਰੀ ਦੇ ਇੰਚਾਰਜ ਡਾ. ਅਮਿਤ ਕੌਟਸ ਪ੍ਰਬੰਧਕੀ ਸਕੱਤਰ, ਸਹਾਇਕ ਲਾਇਬ੍ਰੇਰੀਅਨ ਐਸ.ਐਸ ਘੁੰਮਣ ਦੀ ਅਗਵਾਈ ਹੇਠ ਐਲਜ਼ੇਵੀਅਰ ਦੇ ਮਾਹਰਾਂ ਦੀ ਟੀਮ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਵਰਕਸ਼ਾਪ ਦਾ ਉਦੇਸ਼ ਅਧਿਆਪਕਾਂ ਨੂੰ ਕੋਵਿਡ-19 ਦੌਰਾਨ ਲੇਖਣ ਦੇ ਹੁਨਰ ਅਤੇ ਪੁਸਤਕ ਪ੍ਰਕਾਸ਼ਨਾ ਸਬੰਧੀ ਜਾਗਰੂਕ ਕਰਨਾ ਸੀ ਜਿਸ ਵਿੱਚ ਲਗਭਗ 70 ਫੈਕਲਟੀ ਮੈਂਬਰਾਂ ਨੇ ਭਾਗ ਲਿਆ।
                ਵਰਕਸ਼ਾਪ ਦੇ ਵੱਖ-ਵੱਖ ਸੈਸ਼ਨਾਂ ਦੀ ਅਗਵਾਈ ਵੱਖ ਵੱਖ ਵਿਸ਼ਾ ਮਾਹਿਰਾਂ – ਸ਼੍ਰੀਮਤੀ ਲੂਈਸਾ ਮੁਨਰੋ, ਆਕਸਫੋਰਡ, ਐਲਸੇਵੀਅਰ ਬੁੱਕਸ ਗਰੁੱਪ ਵਿੱਚ ਐਕੁਆਟਿਕ ਸਾਇੰਸ ਲਈ ਸੀਨੀਅਰ ਐਕਸੀਸ਼ਨ ਸੰਪਾਦਕ, ਡਾ. ਸੰਗੀਤਾ ਮਹਿਤਾ ਡਾਇਰੈਕਟਰ ਰੈਫਰੈਂਸ ਸਲਿਊਸ਼ਨਜ਼, ਐਲਸੇਵੀਅਰ ਅਤੇ ਸੀਨੀਅਰ ਸਲਿਊਸ਼ਨ ਮੈਨੇਜਰ ਅਮਿਤ ਸ਼੍ਰੀਵਾਸਤਵ ਵੱਲੋਂ ਕੀਤੀ ਗਈ।
                  ਡਾ. ਅਮਿਤ ਕੌਟਸ ਨੇ ਵਰਕਸ਼ਾਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਰਕਸ਼ਾਪ ਦੀ ਮਦਦ ਨਾਲ ਪੁਸਤਕ ਪ੍ਰਕਾਸ਼ਨਾ ਜਾਂ ਪੁਸਤਕ ਦੇ ਲੇਖਣ ਸਬੰਧੀ ਆਉਣ ਵਾਲੀਆਂ ਮੁਸਕਲਾਂ ਨੂੰ ਦੂਰ ਸਬੰਧੀ ਚਰਚਾ ਕੀਤੀ ਗਈ।ਅਮਿਤ ਸ਼੍ਰੀਵਾਸਤਵ ਨੇ ਯੂਨੀਵਰਸਿਟੀ ਦੇ ਅਧਿਆਪਕਾਂ ਨਾਲ ਜਰਨਲ ਅਤੇ ਪੁਸਤਕ ਪ੍ਰਕਾਸਨਾਂ ਸਬੰਧੀ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ ਸਾਂਝੇ ਕੀਤੇ।ਇਸ ਤੋਂ ਬਾਅਦ, ਵਿਸ਼ੇ ਸਬੰਧੀ ਜਿਵੇਂ ਕਿਤਾਬ ਪ੍ਰਕਾਸ਼ਨ ਪ੍ਰਕਿਰਿਆ, ਕਿਤਾਬ ਕਿਉਂ ਲਿਖਣੀ ਚਾਹੀਦੀ ਹੈ? ਪ੍ਰਕਾਸ਼ਨ ਅਤੇ ਹੋਰ ਗੰਭੀਰ ਮੁੱਦਿਆਂ ਬਾਰੇ ਸ਼੍ਰੀਮਤੀ ਲੁਈਸਾ ਮੁਨਰੋ ਨੇ ਆਪਣੇ ਪਹਿਲੇ ਸੈਸ਼ਨ ਵਿਚਾਰ ਸਾਂਝੇ ਕੀਤੇ।ਉਹ ਸੀਨੀਅਰ ਐਕੁਅਜ਼ੀਸ਼ਨ ਸੰਪਾਦਕ ਹਨ ਅਤੇ ਧਰਤੀ ਅਤੇ ਵਾਤਾਵਰਣ ਵਿਗਿਆਨ ਦੀ ਟੀਮ ਦਾ ਹਿੱਸਾ ਰਹੇ ਹਨ। ਭੂ-ਭੌਤਿਕ ਵਿਗਿਆਨ, ਭੂ-ਵਿਗਿਆਨ ਅਤੇ ਜਲ-ਵਿਗਿਆਨ ਵਿਚ ਉਨਾਂ ਦੀ ਵਿਸ਼ੇਸ਼ ਰੁਚੀ ਹੈ।ਸ਼੍ਰੀਮਤੀ ਮੁਨਰੋ ਨੇ ਐਲਸੇਵੀਅਰ ਵਿਚ ਪ੍ਰਕਾਸ਼ਨਾਂ ਬਾਰੇ ਵੀ ਵਿਚਾਰ ਸਾਂਝੇ ਕੀਤੇ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …