ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸੁਰੀਲੀ ਆਵਾਜ਼ ਦੇ ਮਾਲਿਕ ਜੈਲੀ ਦੇ ਨਵੇਂ ਗੀਤ ‘ਦਿਲ ਜਾਨੀ’ ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ
ਮਿਲ ਰਿਹਾ ਹੈ।ਜੈਲੀ ਦਾ ਕਹਿਣਾ ਹੈ ਕਿ ਇਸ ਗੀਤ ਨੂੰ ਨਿੰਮਾ ਲੋਹਾਰਕਾਂ ਨੇ ਕਲਮਬੱਧ ਕੀਤਾ ਹੈ।ਮਿਊਜ਼ਿਕ ਪਲਸ ਤੇ ਵੀਡੀਓ ਬੌਬੀ ਬਾਜਵਾ ਵਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਅਲੱਗ ਅਲੱਗ ਲੋਕੇਸ਼ਨਾਂ ‘ਤੇ ਫਿਲਮਾਈ ਗਈ ਹੈ।ਪ੍ਰੋਡਿਊਸਰ ਕਸ਼ਮੀਰ ਸੋਹਲ ਤੇ ਕੁਲਜੀਤ ਸਿੰਘ ਖਾਲਸਾ ਹਨ।ਜੈਲੀ ਨੇ ਦਸਿਆ ਕਿ ਉਸ ਦੇ ਕਾਫੀ ਗੀਤ ਫ਼ਿਲਮਾਂ ਵਿੱਚ ਵੀ ਆ ਚੁੱਕੇ ਹਨ ਤੇ ਕਈ ਹੋਰ ਨਵੇਂ ਗੀਤਾਂ ਦੀ ਤਿਆਰੀ ਚੱਲ ਰਹੀ ਹੈ।ਉਹ ਕਾਫ਼ੀ ਸਟੇਜ ਸ਼ੋਅ ਤੇ ਜਾਗਰਣ ਵੀ ਕਰ ਚੁੱਕਾ ਹੈ।
Check Also
ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …
Punjab Post Daily Online Newspaper & Print Media