ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ – ਖੁਰਮਣੀਆਂ) – ਇੰਡੀਅਨ ਸਕੂਲ ਸਰਟੀਫ਼ਿਕੇਟ-2020 (ਆਈ.ਐਸ. ਸੀ-2020) ਵਲੋਂ ਅੱਜ ਐਲਾਨੇ ਗਏ 12ਵੀਂ ਦੇ ਨਤੀਜੇ ’ਚ ਸੇਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸਿਮਰਨ ਕੌਰ ਨੇ 400 ’ਚੋਂ 383 ਅੰਕ ਹਾਸਲ ਕਰਕੇ (95.75 ਪ੍ਰਤੀਸ਼ਤ) ਜ਼ਿਲ੍ਹੇ ’ਚ ਦੂਜਾ ਸਥਾਨ ਹਾਸਲ ਕੀਤਾ ਹੈ।
ਸਕੂਲ ਪ੍ਰਿੰਸੀਪਲ ਸਿਸਟਰ ਜੱਸੀ ਨੇ ਉਕਤ ਵਿਦਿਆਰਥਣ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਿਮਰਨ ਕੌਰ ਨੇ ਅੰਗਰੇਜ਼ੀ, ਹਿੰਦੀ ’ਚ 95 ਪ੍ਰਤੀਸ਼ਤ ਅੰਕ, ਇਕਨਾਮਿਕਸ ’ਚ 89, ਕਾਮਰਸ 94, ਅਕਾਊਂਟਸ ’ਚ 89 ਅਤੇ ਕੰਪਿਊਟਰ ਸਾਇੰਸ ’ਚ 99 ਫ਼ੀਸਦੀ ਅੰਕ ਨਾਲ ਏ ਗ੍ਰੇਡ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ ਹੈ।ਉਨ੍ਹਾਂ ਵਿਦਿਆਰਥਣ ਦੇ ਮਾਤਾ ਨੂੰ ਵਧਾਈ ਦਿੰਦਿਆਂ ਸਿਮਰਨ ਕੌਰ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …