Wednesday, September 30, 2026

ਫਰੀਡਮ ਫਾਈਟਰ, ਉਤਰਾਅਧਿਕਾਰੀ ਜਥੇਬੰਦੀ 20 ਜੁਲਾਈ ਨੂੰ ਜਿਲ੍ਹਾ ਹੈਡ ਆਫਿਸ ‘ਤੇ ਦੇਵੇਗੀ ਮੰਗ ਪੱਤਰ

31 ਜੁਲਾਈ ਨੂੰ ਸੁਨਾਮ ਵਿਖੇ ਸੈਂਟਰ ਤੇ ਪੰਜਾਬ ਸਰਕਾਰ ਦੇ ਫੂਕੇਗੀ ਪੁੱਤਲੇ

ਲੌਂਗੋਵਾਲ, 12 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਫਰੀਡਮ ਫਾਇਟਰ ਉਤਰਾਅਧਿਕਾਰੀ ਜਥੇਬੰਦੀ ਰਜਿ. ਪੰਜਾਬ ਦੀ ਹੰਗਾਮੀ ਮੀਟਿੰਗ ਸੰਗਰੂਰ ਵਿਖੇ ਡੀ.ਸੀ ਦਫ਼ਤਰ ਐਡੀਟੋਰੀਅਮ ਹਾਲ ਵਿਖੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਦੀ ਅਗਵਾਈ ਹੇਠ ਹੋੲ। ਜਿਸ ਵਿਚ ਸੁਬਾ ਸਕੱਤਰ ਮੇਜਰ ਸਿੰਘ ਬਰਨਾਲਾ, ਸੂਬਾ ਖਜ਼ਾਨਚੀ ਭਰਪੂਰ ਸਿੰਘ ਰੰਗੜਿਆਲ ਬੁਢਲਾਡਾ, ਆਲ ਇੰਡੀਆ ਮੈਂਬਰ ਗੁਰਇੰਦਰ ਪਾਲ ਸਿੰਘ ਸੰਗਰੂਰ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਮੀਟਿੰਗ ਵਿੱਚ ਵੱਖ-ਵੱਖ ਜਿਲ੍ਹਿਆਂ ਦੇ ਪ੍ਰਧਾਨ ਤੇ ਸੈਕਟਰੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ।
              ਸੁਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਹੁਣ ਤੱਕ ਸਾਰੀਆਂ ਸਿਆਸੀ ਪਾਰਟੀਆਂ ਕਾਂਗਰਸ, ਅਕਾਲੀ-ਭਾਜਪਾ, ਆਮ ਆਦਮੀ ਆਦਿ ਨੇ ਦੇਸ਼ ਦੇ ਸ਼ਹੀਦਾਂ ਤੇ ਦੇਸ਼ ਭਗਤਾਂ ਦੇ ਜਲਦੇ ਸਿਵਿਆਂ ਦੇ ਅੰਗਾਰਿਆਂ ‘ਤੇ ਸਿਆਸੀ ਰੋਟੀਆਂ ਸੇਕ ਕੁਰਸੀਆਂ ਦਾ ਅਨੰਦ ਮਾਣਿਆ।ਪਰ ਉਨ੍ਹਾਂ ਦੇ ਪਰਿਵਾਰਾਂ ਦੀ ਕਿਸੇ ਬਾਹ ਨਹੀਂ ਫੜੀ।ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਸਮੇਂ ਕਿਸੇ ਸਿਆਸੀ ਪਾਰਟੀ ਨੇ ਇਨ੍ਹਾਂ ਪ੍ਰੀਵਾਰਾਂ ਨੂੰ ਮੈਡੀਕਲ ਸਹੂਲਤਾਂ ਜਾ ਰਾਸ਼ਨ ਵੰਡ ਸਮੇਂ ਪੁਛਿਆ ਤੱਕ ਨਹੀਂ ਗਿਆ।ਉਂਜ ਭਾਜਪਾ-ਅਕਾਲੀ ਸਰਕਾਰ ਕਹਿੰਦੀ 80 ਕਰੋੜ ਲੋਕਾਂ ਨੂੰ ਰਾਸ਼ਨ ਵੰਡਿਆ, ਪੰਜਾਬ ਸਰਕਾਰ ਵਲੋਂ ਵੀ ਘਰ-ਘਰ ਰਾਸ਼ਨ ਪਹੰੁਚਾਇਆ ਪਰ ਅਜ਼ਾਦੀ ਘੁਲਾਟੀਏ ਪ੍ਰੀਵਾਰ ਕਿਸੇ ਨੂੰ ਨਜ਼ਰੀਂ ਨਹੀਂ ਪਏ ।ਸਰਕਾਰ ਵੱਲੋਂ ਕੀਤੇ ਐਲਾਨ 300 ਯੁਨਿਟ ਬਿਜਲੀ ਮਾਫੀ, ਫ੍ਰੀ ਬੱਸ ਪਾਸ, ਫਰੀ ਟੋਲ ਪਲਾਜ਼ਾ, ਪਹਿਲ ਦੇ ਅਧਾਰ ‘ਤੇ ਟਿਊਬਵੈੱਲ ਕੁਨੈਕਸ਼ਨ, ਫਰੀ ਮੈਡੀਕਲ ਸਹੂਲਤਾਂ ਪ੍ਰੀਵਾਰਾਂ ਲਈ ਲਾਗੁ ਤੱਕ ਨਹੀਂ ਕੀਤੇ, ਸਿਰਫ ਐਲਾਨ ਹੀ ਰਹਿ ਗਏ।ਜਿਸ ਦੇ ਵਿਰੋਧ ਵਜੋਂ 20 ਜੁਲਾਈ ਸਵੇਰੇ 11 ਵਜੇ ਜਿਲ੍ਹਾ ਹੈਡਕੁਆਰਟਰਾਂ ਤੇ ਮੰਗ ਪੱਤਰ ਦਿੱਤੇ ਜਾਣਗੇ। ਜੇਕਰ ਫਿਰ ਵੀ ਮੰਗਾਂ ਲਾਗੂ ਨਾ ਕੀਤੀਆਂ ਤਾਂ 31 ਜੁਲਾਈ ਨੂੰ ਸੁਨਾਮ ਊਧਮ ਸਿੰਘ ਜੀ ਦੇ ਬੁੱਤ ‘ਤੇ ਸ਼ਰਧਾ ਦੇ ਫੱਲ ਭੇਟ ਕਰਨ ਉਪਰੰਤ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ।ਜੇਕਰ ਫਿਰ ਵੀ ਸਰਕਾਰ ਨੇ ਗੌਰ ਨਾ ਕੀਤੀ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਘਰ ਦਾ ਘਿਰਾਓ ਕਰਨ ਲਈ ਮਜ਼ਬੂਰ ਹੋਣਾ ਪਵੇਗਾ ਉਨ੍ਹਾਂ ਕਿਹਾ ਕਿ ਬੁੱਤਾਂ ਦੀ ਦੇਖ ਭਾਲ ਅਸੀ ਕਰ ਲਵਾਂਗੇ।ਪਰ ਸਰਕਾਰ ਜਿਊਂਦੇ ਪ੍ਰੀਵਾਰਾਂ ਦੀ ਸਾਰ ਲਵੇ।
                  ਇਸ ਮੌਕੇ ਚਿਤਿਨ ਸਿੰਘ ਜਿਲ੍ਹਾ ਪ੍ਰਧਾਨ ਮਾਨਸਾ, ਮਲਕੀਤ ਸਿੰਘ ਜਿਲ੍ਹਾ ਪ੍ਰਧਾਨ ਬਰਨਾਲਾ, ਸਿਆਸਤ ਸਿੰਘ ਸੰਗਰੂਰ, ਰਵਿੰਦਰ ਸਿੰਘ ਕਪੂਰ ਲੁਧਿਆਣਾ, ਨਿਰਭੈਅ ਸਿੰਘ ਬਠਿੰਡਾ, ਜਸਵਿੰਦਰ ਸਿੰਘ ਫਤਹਿਗੜ ਸਾਹਿਬ, ਰਾਮ ਸਿੰਘ ਮਲੋਟ, ਨਿਰਮਲ ਸਿੰਘ ਸ੍ਰੀ ਮੁਕਤਸਰ ਸਾਹਿਬ, ਅਵਤਾਰ ਸਿੰਘ ਹੁਸ਼ਿਆਰਪੁਰ, ਮਨਜੀਤ ਸਿੰਘ ਜਿਲ੍ਹਾ ਪ੍ਰਧਾਨ ਸੰਗਰੂਰ ਅਤੇ ਜੋਗਿੰਦਰ ਸਿੰਘ, ਸੱਤਪਾਲ ਲੌਂਗੋਵਾਲ ਤੇ ਹੋਰ ਅਹੁਦੇਦਾਰ ਹਾਜ਼ਰ ਸਨ ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …