Wednesday, July 29, 2026

ਤਰੱਕੀਆਂ ਦੀ ਮੰਗ ਸੰਬੰਧੀ ਸਿੱਖਿਆ ਮੰਤਰੀ ਤੇ ਜਿਲ੍ਹਾ ਸਿੱਖਿਆ ਅਫਸਰ ਨੂੰ ਸੌਂਪੇ ਮੰਗ ਪੱਤਰ

ਲੌਂਗੋਵਾਲ, 12 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਆਲ ਕੈਟਾਗਰੀ ਈ.ਟੀ.ਟੀ ਟੀਚਰਜ਼ ਯੂਨੀਅਨ ਵਲੋਂ ਅੱਜ ਮੀਟਿੰਗ ਉਪਰੰਤ ਸਿੱਖਿਆ ਮੰਤਰੀ ਪੰਜਾਬ ਅਤੇ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਨੂੰ ਪ੍ਰਾਇਮਰੀ ਸਕੂਲਾਂ ‘ਚ ਮੁੱਖ ਅਧਿਆਪਕਾਂ ਦੀਆਂ ਤਰੱਕੀਆਂ ਸਬੰਧੀ ਮੰਗ ਪੱਤਰ ਦਿੱਤੇ ਗਏ।ਜਿਲ੍ਹਾ ਸੰਗਰੂਰ ਦੇ ਲੰਮੇ ਸਮੇਂ ਤੋਂ ਤਰੱਕੀਆਂ ਦੀ ਉਡੀਕ ਕਰ ਰਹੇ ਪੀੜਤ ਅਧਿਆਪਕਾਂ ਨੇ ਮੰਗ ਕੀਤੀ ਕਿ ਪ੍ਰਾਇਮਰੀ ਸਕੂਲਾਂ ‘ਚ ਮੁੱਖ ਅਧਿਆਪਕਾਂ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ।ਪਿੱਛਲੇ ਲਗਭਗ ਚਾਰ ਸਾਲ ਤੋਂ ਬਹੁਤ ਸਾਰੇ ਅਧਿਆਪਕ ਬਿਨਾਂ ਤਰੱਕੀ ਤੋਂ ਹੀ ਸੇਵਾ-ਮੁਕਤ ਹੋ ਰਹੇ ਹਨ।ਮੁੱਖ ਅਧਿਆਪਕਾਂ ਦੀ ਤਰੱਕੀ ਸਬੰਧੀ ਮਾਣਯੋਗ ਹਾਈਕੋਰਟ ਵਿੱਚ ਚੱਲ ਰਹੇ ਕੇਸ ਅਨੁਸਾਰ ਸਿਰਫ ਬੈਕਲਾਗ ਅਸਾਮੀਆਂ ਨੂੰ ਭਰਨ ‘ਤੇ ਹੀ ਸਟੇਅ ਹੈ, ਜਦਕਿ ਤਰੱਕੀਆਂ `ਤੇ ਕਿਸੇ ਕਿਸਮ ਦੀ ਸਟੇਅ ਨਹੀਂ ਹੈ।ਇਸ ਲਈ ਇਹ ਤਰੱਕੀਆਂ ਤੁਰੰਤ ਕਰਨੀਆਂ ਬਣਦੀਆਂ ਹਨ।ਅਧਿਆਪਕ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਜਿਲ੍ਹੇ ‘ਚ ਸੀ.ਐਚ.ਟੀ ਅਧਿਆਪਕਾਂ ਦੀਆਂ ਤਰੱਕੀਆਂ ਕੀਤੀਆਂ ਗਈਆਂ ਹਨ, ਉਸੇ ਤਰ੍ਹਾਂ ਮੁੱਖ ਅਧਿਆਪਕਾਂ ਦੀਆਂ ਤਰੱਕੀਆਂ ਵੀ ਜਲਦ ਤੋਂ ਜਲਦ ਕੀਤੀਆਂ ਜਾਣ।
               ਇਸ ਮੌਕੇ ਬਲਜੀਤ ਸਿੰਘ ਲਹਿਰਾ, ਜਗਸੀਰ ਸਿੰਘ, ਜਗਰੂਪ ਸਿੰਘ ਧਾਂਦਰਾ, ਸੁਖਰਾਜ ਸਿੰਘ, ਜੀਵਨ ਸਿੰਘ, ਨਵਦੀਪ ਸਿੰਘ, ਗੁਰਭੇਜ ਸਿੰਘ, ਸੁਰਿੰਦਰਪਾਲ, ਗੁਰਵਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਆਪਕ ਹਾਜ਼ਰ ਸਨ।

Check Also

ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ

ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …