Monday, June 16, 2025
Breaking News

ਸੀ.ਆਰ.ਪੀ.ਐਫ ਅਤੇ ਜੰਗਲਾਤ ਵਿਭਾਗ ਵਲੋਂ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ

ਮਿਸ਼ਨ `ਗਰੀਨ ਪੰਜਾਬ` ਤਹਿਤ ਜੰਗਲਾਤ ਵਿਭਾਗ ਵਲੋਂ ਮੁਹੱਈਆ ਕਰਵਾਏ ਗਏ 200 ਤੋਂ ਵੱਧ ਪੌਦੇ

ਕਪੂਰਥਲਾ, 13 ਜੁਲਾਈ (ਪੰਜਾਬ ਪੋਸਟ ਬਿਊਰੋ) – ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਡਿਊਟੀ ਦੇ ਨਾਲ ਸੀ.ਆਰ.ਪੀ.ਐਫ ਅਤੇ ਜੰਗਲਾਤ ਵਿਭਾਗ ਵਲੋਂ

ਵਲੋਂ ਅੱਜ ਕਾਂਜ਼ਲੀ ਵਿਖੇ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
               ਇਸ ਮੁਹਿੰਮ ਦੀ ਸ਼ੁਰੂਆਤ 245 ਬੀ.ਐਨ ਕਾਂਜਲੀ ਵਿਖੇ ਕਮਾਂਡੈਂਟ ਦਇਆਨਿਧੀ , ਕਮਾਂਡਰ ਰਾਜੇਸ਼ ਕੁਮਾਰ 21/ਸੀ, ਰਾਕੇਸ਼ ਕੁਮਾਰ, ਡਿਪਟੀ ਕਮਾਂਡੈਂਟ ਯੁਗੇਸ਼ ਕੁਮਾਰ ਯਾਦਵ, ਸਹਾਇਕ ਕਮਾਂਡੈਂਟ ਪ੍ਰਦੀਪ ਕੁਮਾਰ ਟੀ, ਯੂਨਿਟ ਦੇ ਮੈਡੀਕਲ ਅਫ਼ਸਰ ਵਲੋਂ ਕੀਤੀ ਗਈ।ਜਿਸ ਵਿੱਚ 245 ਬਟਾਲੀਅਨ ਦੇ ਜਵਾਨਾਂ ਦੇ ਨਾਲ ਜੰਗਲਾਤ ਰੇਂਜ਼ ਅਫ਼ਸਰ ਦਵਿੰਦਰਪਾਲ ਸਿੰਘ ਵਲੋਂ ਵੀ ਸ਼ਿਰਕਤ ਕੀਤੀ ਗਈ।
                   ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਮੁਹਿੰਮ ਨੂੰ ਵੱਡੇ ਪੱਧਰ `ਤੇ ਸਫ਼ਲ ਬਣਾਉਣ ਲਈ ਵਿਭਾਗ ਵਲੋਂ ਪਿੱਪਲ , ਨਿੰਮ ਬਰਗਦ, ਕੈਰ ਕੰਧੀਰ ਆਦਿ ਦੇ 200 ਤੋਂ ਵੱਧ ਪੌਦੇ ਸਮੇਤ ਬਾਂਸ ਦੇ ਟਰੀ ਗਾਰਡਾਂ ਸਮੇਤ ਮੁਹੱਈਆ ਕਰਵਾਏ ਗਏ ਹਨ।
                   ਕਮਾਂਡੈਂਟ 245 ਬਟਾਲੀਅਨ ਵਲੋਂ ਅਧਿਕਾਰੀਆਂ ਤੇ ਜਵਾਨਾਂ ਨੂੰ ਰੁੱਖਾਂ ਦੀ ਮਨੁੱਖੀ ਜੀਵਨ ਵਿੱਚ ਮਹੱਤਤਾ ਬਾਰੇ ਦੱਸਿਆ ਗਿਆ।ਉਨਾਂ ਵਲੋਂ ਇਸ ਮੌਕੇ ਮੌਜ਼ੂਦ ਅਧਿਕਾਰੀਆਂ ਅਤੇ ਜਵਾਨਾਂ ਨੂੰ ਹਰ ਸਾਲ ਘੱਟੋ ਘੱਟ ਇਕ ਪੌਦਾ ਲਗਾਉਣ `ਤੇ ਜ਼ੋਰ ਦਿੱਤਾ ਗਿਆ।ਜੋ ਕਿ ਸਾਡੀ ਧਰਤੀ ਨੂੰ ਹਰਿਆ ਭਰਿਆ ਰੱਖਣ ਵਿੱਚ ਮਦਦਗਾਰ ਸਾਬਿਤ ਹੋਵੇਗਾ। ਉਨਾਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਗ੍ਰਹਿ ਮੰਤਰਾਲੇ ਵਲੋਂ ਸਾਫ਼ ਸੁਥਰੇ ਵਾਤਾਵਰਣ ਅਤੇ ਸਿਹਤਮੰਦ ਜਿੰਦਗੀ ਨੂੰ ਯਕੀਨੀ ਬਣਾਉਣ ਲਈ ਨਿਰਧਾਰਿਤ ਕੀਤੇ ਗਏ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਉਨਾਂ ਦੀ ਯੂਨਿਟ ਵਲੋਂ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਯੋਗਦਾਨ ਪਾ ਰਹੇ ਹਾਂ।
                  ਉਨਾਂ ਵਲੋਂ ਇਸ ਮੌਕੇ ਜੰਗਲਾਤ ਗਾਰਡ ਫੂਲਾ ਸਿੰਘ ਅਤੇ ਹੋਰ ਅਧਿਕਾਰੀਆਂ ਦਾ ਇਸ ਮੁਹਿੰਮ ਵਿੱਚ ਯੂਨਿਟ ਅਤੇ ਸੁਰੱਖਿਆ ਬਲ ਨੂੰ ਸਹਿਯੋਗ ਤੇ ਮਦਦ ਮੁਹੱਈਆ ਕਰਵਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …