ਲੌਂਗੋਵਾਲ, 13 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਮੱਤੇਵਾੜਾ ਵਿਖੇ ਵਿਸ਼ਾਲ ਜੰਗਲ ਨੂੰ ਉਜਾੜ ਕੇ ਸਰਕਾਰ
ਦੇ ਸਨਅਤੀ ਪਾਰਕ ਬਣਾਉਣ ਦੇ ਫੈਸਲੇ ਵਿਰੁੱਧ ਦੇਸਾਂ ਪ੍ਰਦੇਸਾਂ ਵਿੱਚ ਬੈਠੇ ਵਾਤਾਵਰਨ ਪ੍ਰੇਮੀਆਂ ਨੂੰ ਇਕੱਠੇ ਹੋ ਕੇ ਆਵਾਜ਼ ਉਠਾਉਣੀ ਚਾਹੀਦਾ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਨੌਜਵਾਨ ਯੂਥ ਆਗੂ ਮੱਖਣ ਸਿੰਘ ਸ਼ਾਹਪੁਰ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਗੰਧਲੇ ਪਾਣੀ ਅਤੇ ਪ੍ਰਦੂਸ਼ਿਤ ਹਵਾ ਕਾਰਣ ਮਨੁੱਖੀ ਜੀਵਨ ਨੂੰ ਜਾਨਲੇਵਾ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਨੇ ਘੇਰਾ ਪਾਇਆ ਹੋਇਆ ਹੈ । ਉਨ੍ਹਾਂ ਕਿਹਾ ਕਿ ਪਹਿਲਾਂ ਹਰੀ ਕ੍ਰਾਂਤੀ ਨੇ ਜਿਥੇ ਸਾਡੇ ਪੰਜ ਦਰਿਆਵਾਂ ਦੀ ਧਰਤੀ ਦਾ ਪਾਣੀ ਪੀਣ ਯੋਗ ਨਹੀਂ ਛੱਡਿਆ ਉਥੇ ਸਾਡੇ ਸੂਬੇ ਦੇ ਵਿਕਾਸ ਦੀਆਂ ਗਲਤ ਨੀਤੀਆਂ ਕਾਰਨ ਕਰੋੜਾਂ ਦਰੱਖ਼ਤ ਵਿਕਾਸ ਦੀ ਭੇਂਟ ਚੜ ਚੁੱਕੇ ਹਨ।ਸ਼ਾਹਪੁਰ ਨੇ ਕਿਹਾ ਕਿ ਮੱਤੇਵਾੜਾ ਵਰਗੇ ਵਿਸਾਲ ਜੰਗਲ ਜਿਥੇ ਮਨੁੱਖਤਾ ਨੂੰ ਸਾਫ ਹਵਾ ਦਿੰਦੇ ਹਨ, ਉਥੇ ਹਜ਼ਾਰਾਂ ਪਸ਼ੂ ਪੰਛੀਆਂ ਅਤੇ ਜੀਵ ਜੰਤੂਆਂ ਦਾ ਵੀ ਰਹਿਣ ਬਸੇਰਾ ਹੈ।ਇਸ ਕਰਕੇ ਸਰਕਾਰ ਨੂੰ ਇਸ ਜੰਗਲ ਨੂੰ ਉਜਾੜਨ ਤੋਂ ਪਹਿਲਾਂ ਸਮੁੱਚੇ ਪੰਜਾਬ ਵਿੱਚ ਵਾਤਾਵਰਨ ਪ੍ਰੇਮੀਆਂ ਦੇ ਰੋਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।ਕਿਉਂਕਿ ਵਾਤਾਵਰਨ ਪ੍ਰੇਮੀ ਕਰੋਨਾ ਵਰਗੀ ਮਹਾਂਮਾਰੀ ਨੂੰ ਨਜਰ ਅੰਦਾਜ ਕਰਕੇ ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਸੜਕਾਂ ‘ਤੇ ਆਉਣ ਤੋਂ ਗੁਰੇਜ਼ ਨਹੀਂ ਕਰਨਗੇ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media