ਲੌਂਗੋਵਾਲ, 14 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਤੇਜ਼ ਬਰਸਾਤ ਕਾਰਨ ਪਿੰਡ ਸ਼ੇਰੋਂ ਵਿਖੇ ਇਕ ਘਰ ਦੀ ਚਤ ਡਿਗਣ ਨਾਲ ਇਸ ਵਿਚ ਰਹਿੰਦੇ
ਪਰਿਵਾਰਕ ਮੈਂਬਰ ਦੋ ਪਲ ਪਹਿਲਾਂ ਹੀ ਬਾਹਰ ਵੱਲ ਆਉਣ ਕਾਰਨ ਵਾਲ-ਵਾਲ ਬਚ ਗਏ ਹਨ। ਪੀੜਤ ਪਰਿਵਾਰ ਦੇ ਮੁਖੀ ਪ੍ਰੇਮ ਚੰਦ ਪੁੱਤਰ ਕੌਰ ਚੰਦ ਨੇ ਦੱਸਿਆ ਕਿ ਰਾਤ ਭਰ ਤੋਂ ਹੋ ਰਹੀ ਬਰਸਾਤ ਉਸ ਦੇ ਲਈ ਕਹਿਰ ਬਣ ਕੇ ਬਹੁੜੀ ਹੈ।ਸਵੇਰੇ ਸਾਢੇ ਕੁ ਅੱਠ ਵਜੇ ਉਸ ਦੀ ਪਤਨੀ ਰਸੋਈ ਵਿਚ ਕੰਮ ਕਰ ਰਹੀ ਸੀ ਅਤੇ ਉਹ ਘਰ ਦੇ ਕਮਰੇ ਵਿਚੋਂ ਕੁਦਰਤੀ ਬਾਹਰ ਨਿਕਲਿਆ ਹੀ ਸੀ ਕਿ ਘਰ ਦੀ ਪੂਰੀ ਛੱਤ ਧੜਾਮ ਕਰ ਕੇ ਡਿੱਗ ਗਈ। ਜਿਸ ਕਾਰਨ ਕਮਰੇ ਵਿੱਚ ਪਏ ਬੈੱਡ, ਕੂਲਰ, ਅਲਮਾਰੀ ਅਤੇ ਘਰ ਦਾ ਹੋਰ ਸਮਾਨ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਇਸੇ ਤਰ੍ਹਾਂ ਕੁੱਝ ਸਮੇਂ ਬਾਅਦ ਘਰ ਦੇ ਸਟੋਰ ਵਾਲੇ ਕਮਰੇ ਵੀ ਡਿੱਗ ਗਈ ਹੈ।ਪ੍ਰੇਮ ਚੰਦ ਨੇ ਬੇਹੱਦ ਦੁਖੀ ਮਨ ਨਾਲ ਦੱਸਿਆ ਕਿ ਭਾਵੇਂ ਰੱਬ ਦੇ ਸ਼ੁਕਰ ਕਾਰਨ ਉਨ੍ਹਾਂ ਦੀ ਆਪਣੀ ਜਾਨ ਤਾਂ ਬਚ ਗਈ ਹੈ । ਪਿੰਡ ਦੀ ਪੰਚਾਇਤ ਅਤੇ ਪਤਵੰਤਿਆਂ ਨੇ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media