Tuesday, April 21, 2026

ਮਿਸ਼ਨ ਫਤਿਹ – ਅਧਿਆਪਕਾਂ ਨੇ ਲੋਕਾਂ ਨੂੰ ਜਾਗਕਰੂਕ ਕਰਨ ਲਈ ਬਣਾਈਆਂ ਰੰਗੋਲੀਆਂ

ਅੰਮ੍ਰਿਤਸਰ, 15 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਦੇ ਆਦੇਸ਼ਾਂ ਤੇ ਮਿਸ਼ਨ ਫਤਿਹ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਕੰਵਲਜੀਤ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਰੇਖਾ ਮਹਾਜਨ ਦੀ ਅਗਵਾਈ ਹੇਠ ਅਧਿਆਪਕਾਂ ਦਾ ਰੰਗੋਲੀ ਮੁਕਾਬਲੇ ਆਨਲਾਈਨ ਕਰਵਾਏ ਗਏ।ਜਿਸ ਵਿੱਚ ਲਗਭਗ 100 ਅਧਿਆਪਕਾਂ, ਸਿੱਖਿਆ ਪ੍ਰੋਵਾਈਡਾਂ, ਐਸ.ਟੀ.ਆਰ ਤੇ ਆਈ.ਈ.ਵੀ ਵਲੰਟੀਅਰਾਂ ਨੇ ਹਿੱਸਾ ਲਿਆ।ਮਿਸ਼ਨ ਫਤਿਹ ਦੇ ਥੀਮ ਦੇ ਤਹਿਤ ਮਾਸਕ, ਹੱਥ ਧੋਣ, ਸੈਨੀਟਾਈਜਰ ਦੀ ਵਰਤੋਂ ਸਬੰਧੀ ਰੰਗੋਲੀ ਤਿਆਰ ਕੀਤੀ ਗਈ।ਜੱਜਾਂ ਦੀ ਭੂਮਿਕਾ ਸੰਜੇ ਕੁਮਾਰ ਆਰਟ ਐਡ ਕਰਾਫਟ ਅਧਿਆਪਕ, ਬਲਜੀਤ ਕੌਰ ਈ.ਟੀ.ਟੀ ਅਧਿਆਪਕ ਤੇ ਐਚ.ਟੀ ਸ੍ਰੀਮਤੀ ਗੁਰਮੀਤ ਕੌਰ ਨਿਭਾਈ।
             ਇੰਨਾਂ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਵਨਦੀਪ ਕੌਰ ਈ.ਟੀ.ਟੀ ਝੀਤਾ ਖੁਰਦ, ਹਰਵਿੰਦਰ ਕੌਰ ਸਿੱਖਿਆ ਪ੍ਰੋਵਾਈਡਰ ਤਾਰਾਗੜ੍ਹ, ਦੂਜੇ ਸਥਾਨ ਤੇ ਲਖਦੀਪ ਕੌਰ ਈ.ਟੀ.ਟੀ ਗੁਰੂ ਅਰਜਨ ਦੇਵ ਨਗਰ, ਰੁਪਿੰਦਰ ਕੌਰ ਈ.ਟੀ.ਟੀ ਬਹੋੜੂ ਅਤੇ ਤੀਜੇ ਸਥਾਨ ‘ਤੇ ਅਮਨਪ੍ਰੀਤ ਕੌਰ ਈ.ਟੀ.ਟੀ ਕੋਟ ਖਾਲਸਾ ਅਤੇ ਮਨਦੀਪ ਕੌਰ ਈ.ਟੀ.ਟੀ ਬਹੋੜੂ ਰਹੀ।
              ਜ਼ਿਲ੍ਹਾ ਸਿੱਖਿਆ ਅਫਸਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਜੇਤੂ ਅਧਿਆਪਕਾਂ ਨੂੰ ਆਨਲਾਈਨ ਸਰਟੀਫੀਕੇਟ ਦਿੱਤੇ ਜਾਣਗੇ।ਕੰਵਲਜੀਤ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਮਿਸ਼ਨ ਤਹਿਤ ਇਹ ਰੰਗੋਲੀ ਮੁਕਾਬਲੇ ਕਰਵਾਏ ਗਏ ਹਨ।ਅਧਿਆਪਕਾਂ ਵਲੋ ਘਰ ਘਰ ਜਾ ਕੇ ਵੀ ਕੋਰੋਨਾ ਮਹਾਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
               ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਰੇਖਾ ਮਹਾਜਨ ਨੇ ਦੱਸਿਆ ਕਿ ਅਧਿਆਪਕ ਆਨਲਾਈਨ ਕਲਾਸਾਂ ਤੇ ਵਿਦਿਅਕ ਮੁਕਾਬਲਿਆਂ ਦੀ ਤਿਆਰੀ ਬਹੁਤ ਵਧੀਆ ਤਰੀਕੇ ਨਾਲ ਕਰਵਾ ਰਹੇ ਹਨ।ਆਸ ਹੈ ਕਿ ਆਉਣ ਵਾਲੇ ਵਿਦਿਅਕ ਮੁਕਾਬਲੇ ਧਾਰਮਿਕ ਗੀਤ ਵਿੱਚ ਹਰੇਕ ਅਧਿਆਪਕ ਯਤਨ ਕਰੇਗਾ ਤੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਪਹਿਲੇ ਸਥਾਨ ‘ਤੇ ਲਿਆਉਣ ਵਿੱਚ ਮਦਦ ਕਰੇਗਾ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …