Thursday, October 29, 2026

ਖ਼ਾਲਸਾ ਕਾਲਜ ਦੇ ਖੇਤੀਬਾੜੀ ਸੂਚਨਾ ਅਫ਼ਸਰ ਨੇ ਮਧੂ ਮੱਖੀ ਫ਼ਾਰਮ ਦਾ ਦੌਰਾ ਕੀਤਾ

ਅੰਮ੍ਰਿਤਸਰ, 18 ਜੁਲਾਈ (ਪੰਜਾਬ ਪੋਸਟ – ਖੁਰਮਣੀਆਂ) – ਖਾਲਸਾ ਕਾਲਜ ਦੇ ਕਿਸਾਨ ਸਿਖਲਾਈ ਕੇਂਦਰ ਵੱਲੋਂ ਪਿ੍ਰੰਸੀਪਲ ਡਾ. ਮਹਿਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਸਦਕਾ ਅਤੇ ਡਾ. ਕੁਲਜੀਤ ਸਿੰਘ ਰੰਧਾਵਾ ਸਹਾਇਕ ਮੰਡੀਕਰਨ ਅਫ਼ਸਰ ਦੇ ਸਹਿਯੋਗ ਨਾਲ ਖੇਤੀਬਾੜੀ ਸੂਚਨਾ ਅਫ਼ਸਰ ਡਾ. ਜਸਵਿੰਦਰ ਸਿੰਘ ਭਾਟੀਆ ਨੇ ਸਾਧੂ ਸਿੰਘ ਪਿੰਡ ਰੂਪੋਵਾਲੀ ਬਲਾਕ ਮਜੀਠਾ ਦੇ ਮਧੂ ਮੱਖੀ ਫ਼ਾਰਮ (ਮੈਸ. ਅਮਨ ਸੰਗੀਤ ਹਨੀ ਬੀ ਫ਼ਾਰਮ) ’ਤੇ ਦੌਰਾ ਕੀਤਾ।
                    ਡਾ. ਜਸਵਿੰਦਰ ਸਿੰਘ ਨੇ ਵਰਖਾ ਰੁੱਤ ’ਚ ਸ਼ਹਿਦ ਦੀਆਂ ਮੱਖੀਆਂ ਦੀ ਸਾਂਭ ਸੰਭਾਲ ਅਤੇ ਮੱਖੀਆਂ ਨੂੰ ਖੁਰਾਕ ਦੇਣ ਬਾਰੇ ਗੱਲਬਾਤ ਸਾਂਝੀ ਕੀਤੀ।ਇਸ ਦੇ ਨਾਲ ਨਾਲ ਵਰਖਾ ਰੁੱਤ ’ਚ ਆਉਣ ਵਾਲੀਆਂ ਸਮੱਸਿਆਵਾਂ ਅਤੇ ਬਹੁਤ ਨੁਕਸਾਨ ਪਹੁੰਚਾਉਣ ਵਾਲੇ ਦੁਸ਼ਮਣ ਕੀੜਿਆਂ ਬਾਰੇ ਦੱਸਿਆ।
                 ਇਸ ਮੌਕੇ ਡਾ. ਦਿਲਬਾਗ ਸਿੰਘ ਭੱਟੀ ਅਤੇ ਡਾ. ਅਮਰਜੀਤ ਸਿੰਘ ਵੱਲੋਂ ਐਗਮਾਰਕ ਸਬੰਧੀ ਸ਼ਹਿਦ ਦੀ ਸ਼ੁੱਧਤਾ ਅਤੇ ਗੁਣਵਤਤਾ ਦੇ ਮਾਪਦੰਡਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਐਗਮਾਰਕ ਲੈਬਾਰਟਰੀ ਅੰਮ੍ਰਿਤਸਰ ਦੁਆਰਾ ਪਾਸ ਕੀਤੇ ਗਏ ਸ਼ਹਿਦ ਦੇ ਲਾਟ ਦੀ ਆਪਣੀ ਹਾਜ਼ਰੀ ’ਚ ਪੈਕਿੰਗ ਕਰਵਾਈ ਗਈ।

Check Also

ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ

ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …