ਅੰਮ੍ਰਿਤਸਰ, 18 ਜੁਲਾਈ (ਪੰਜਾਬ ਪੋਸਟ ਬਿਊਰੋ) – ਪਿਛਲੇ ਚਾਰ ਮਹੀਨੀਆਂ ਤੋਂ ਪੂਰਾ ਦੇਸ਼ ਕੋਵਿਡ-19 ਨਾਲ ਜੂਝ ਰਿਹਾ ਹੈ ਅਤੇ ਇਸ ਬਿਮਾਰੀ ਤੋਂ ਬਚਾਅ ਲਈ
ਕੇਂਦਰ ਅਤੇ ਰਾਜ ਸਰਕਾਰਾਂ ਕਾਫੀ ਜੱਦੋਜਹਿਦ ਕਰ ਰਹੀਆਂ ਹਨ, ਜਦਕਿ ਹੁਣ ਦੇਸ਼ ਵਿੱਚ ਅਨਲਾਕ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ।ਪਰ ਬੱਚਿਆਂ ਦੀਆਂ ਫੀਸਾਂ ਨਾ ਆਉਣ ਕਾਰਨ ਇਹਨਾਂ ਕਾਲਜਾਂ ਨੂੰ ਆਪਣੀ ਹੋਂਦ ਦੀ ਲੜਾਈ ਲੜਨੀ ਪੈ ਰਹੀ ਹੈ।ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਦੀ ਵੀ ਸਪੱਸ਼ਟ ਜਾਣਕਾਰੀ ਨਹੀਂ ਮਿਲ ਰਹੀ।
ਡੀ.ਏ.ਵੀ ਕਾਲਜਿਜ਼ ਕੋਆਰਡੀਨੇਸ਼ਨ ਕਮੇਟੀ (ਨਾਨ ਟੀਚਿੰਗ) ਦੇ ਕਨਵੀਨਰ ਰੋਹਿਤ ਕੁਮਾਰ ਨੇ ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਸੂਬੇ ਵਿੱਚ ਇਸ ਮਹਾਮਾਰੀ ਕਾਰਨ ਡੀ.ਏ.ਵੀ ਕਾਲਜਾਂ ਦੀ ਮਾਲੀ ਹਾਲਤ ‘ਤੇ ਬਹੁਤ ਮਾੜਾ ਅਸਰ ਪਿਆ ਹੈ।ਕਈ ਕਾਲਜਾਂ ਵਿੱਚ ਸਟਾਫ ਦੀਆਂ ਤਨਖਾਹਾਂ ਦੇਣ ਵਿੱਚ ਵੀ ਮੁਸ਼ਕਿਲ ਆ ਰਹੀ ਹੈ, ਜਿਨ੍ਹਾਂ ਨੂੰ ਮਿਲ ਰਹੀ ਹੈ ਉਹ ਅੱਧੇ ਤੋਂ ਵੀ ਘੱਟ ਹੈ।
ਰੋਹਿਤ ਕੁਮਾਰ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਯੂਨੀਵਰਸਟੀਆਂ ਕਾਲਜ ਪ੍ਰੀਖਿਆਵਾਂ ਅਤੇ ਦਾਖਲੇ ਦੀ ਪ੍ਰਕਿਰਿਆ ਬਾਰੇ ਨਵੀਂ ਅਤੇ ਸਪੱਸ਼ਟ ਜਾਣਕਾਰੀ ਦੇਣ।ਇਸ ਵਿੱਤੀ ਸੰਕਟ ਦੇ ਕਾਰਨ ਕਈ ਅਸਥਾਈ ਕਰਮਚਾਰੀਆਂ ਨੂੰ ਕੰਮ ‘ਤੇ ਵੀ ਨਹੀਂ ਬੁਲਾਇਆ ਜਾ ਰਿਹਾ।ਜਿਸ ਦੇ ਕਾਰਨ ਉਨ੍ਹਾਂ ਦੀਆਂ ਰੋਜ਼ਾਨਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ।
ਉਨਾਂ ਨੇ ਕਾਲਜ ਪ੍ਰਿੰਸੀਪਲਾਂ ਨੂੰ ਅਪੀਲ ਕੀਤੀ ਕਿ ਕਾਲਜਾਂ ਵਿੱਚ ਖਰਚੇ ਘੱਟ ਕਰਨ ਲਈ ਲੋੜੀਂਦੇ ਕਦਮ ਚੁੱਕਣ।ਜੋ ਖਰਚੇ ਟਾਲੇ ਜਾ ਸਕਦੇ ਹਨ ਉਨ੍ਹਾਂ ਨੂੰ ਟਾਲ ਦਿੱਤਾ ਜਾਵੇ, ਤਾਂ ਕਿ ਸਟਾਫ ਦੀ ਤਨਖਾਹ ਦਿੱਤੀ ਜਾ ਸਕੇ।
ਕਨਵੀਨਰ ਰੋਹਿਤ ਕੁਮਾਰ ਨੇ ਪੰਜਾਬ ਸਰਕਾਰ ਕਿਹਾ ਕਿ ਇਹਨਾਂ ਡੀ.ਏ.ਵੀ ਸੰਸਥਾਵਾਂ ਨੂੰ ਗਰਾਂਟ ਦੇ ਰੂਪ ਵਿੱਚ ਆਉਂਦੀ ਵਿੱਤੀ ਸਹਾਇਤਾ ਛੇਤੀ ਤੋਂ ਛੇਤੀ ਰਲੀਜ਼ ਕੀਤੀ ਜਾਵੇ ਤਾਂ ਕਿ ਕਾਲਜਾਂ ਦੀ ਆਰਥਿਕ ਹਾਲਤ ਸੁਧਾਰੀ ਜਾ ਸਕੇ।ਉਨਾਂ ਕਿਹਾ ਕਿ ਪੰਜਾਬ ਕਾਲਜਿਜ਼ ਨਾਨ ਟੀਚਿੰਗ ਕਰਮਚਾਰੀ ਸੰਘ ਦੇ ਜਨਰਲ ਸੈਕਟਰੀ ਜਜਦੀਪ ਸਿੰਘ ਵਲੋਂ ਕਾਲਜ ਪ੍ਰਬੰਧਕਾਂ ਤੇ ਪ੍ਰਿੰਸੀਪਲਾਂ ਨੂੰ ਇਸ ਸਬੰਧੀ ਪਹਿਲਾਂ ਵੀ ਅਪੀਲ ਜਾ ਚੁੱਕੀ ਹੈ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media