ਸਮਰਾਲਾ, 23 ਜੁਲਾਈ (ਇੰਦਰਜੀਤ ਕੰਗ) – ਵਾਤਾਵਰਨ ਦੀ ਸ਼ੁੱਧਤਾ ਲਈ ਜਥੇਦਾਰ ਰਾਮ ਸਿੰਘ ਬਲਾਲਾ ਨੇ ਆਪਣੇ 75ਵੇਂ ਜਨਮ ਦਿਨ ਮੌਕੇ 76 ਵਿਰਾਸਤੀ ਪੌਦੇ
ਵਾਤਾਵਰਣ ਚੇਤਨਾ ਮੰਚ ਨੂੰ ਭੇਂਟ ਕੀਤੇ।ਇੰਨਾਂ ਪੌਦਿਆਂ ਵਿੱਚ ਆਮਲਾ, ਹਰੜ, ਬਹੇੜਾ, ਗੁਲਮੋਹਰ, ਅਮਲਤਾਸ਼, ਜਰਕੰਡਾ, ਪਿੱਪਲ ਆਦਿ ਸ਼ਾਮਲ ਸਨ। ਜਥੇਦਾਰ ਨੇ ਵਾਤਾਵਰਣ ਚੇਤਨਾ ਮੰਚ ਦੇ ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਚੰਗਾ ਕੰਮ ਹੈ ਕਿ ਉਹ ਆਪਣੇ ਘਰੇਲੂ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਪੌਦੇ ਲਗਾ ਕੇ ਉਨ੍ਹਾਂ ਦੀ ਦੇਖਭਾਲ ਵੀ ਕਰਦੇ ਹਨ।ਮੰਚ ਦੇ ਮੈਂਬਰਾਂ ਕੁਲਵਿੰਦਰ ਸਿੰਘ ਕਾਕਾ, ਬਲਵਿੰਦਰ ਸਿੰਘ, ਸ਼ਰਨਜੀਤ ਸਿੰਘ, ਰਾਮ ਰਾਮਪੁਰੀ, ਹਰਬੰਸ ਸਿੰਘ ਕੱਦੋ, ਪਵਨ ਸਿੰਘ ਪਵਨ ਅਤੇ ਗੁਰਕੀਰਤ ਸਿੰਘ ਮਨੀ ਨੇ ਜਿਥੇ ਇਹ ਪੌਦੇ ਪ੍ਰਾਪਤ ਕੀਤੇ, ਉਥੇ ਜਥੇਦਾਰ ਬਲਾਲਾ ਨੂੰ ਜਨਮ ਦਿਨ ਦੀ ਮੁਬਾਰਕਬਾਦ ਵੀ ਦਿੱਤੀ।ਇਸ ਮੌਕੇ ਹਾਜ਼ਰੀਨ ਵਿੱਚ ਰਾਮ ਸਿੰਘ ਬਲਾਲਾ ਦੇ ਪਰਿਵਾਰਕ ਮੈਂਬਰ ਲਖਵੀਰ ਸਿੰਘ ਬਲਾਲਾ, ਗੁਰਦੇਵ ਸਿੰਘ ਬਲਾਲਾ, ਰਜਿੰਦਰ ਸਿੰਘ ਬਲਾਲਾ, ਮਨਜੋਤ ਸਿੰਘ, ਕੈਪਟਨ ਕੁਲਵੰਤ ਸਿੰਘ, ਮੱਖਣ ਸਿੰਘ, ਗੁਲਸ਼ਨ ਵਰਮਾ ਆਦਿ ਸ਼ਾਮਲ ਸਨ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media