Saturday, July 5, 2025
Breaking News

ਕਰਫਿਊ ਦੋਰਾਨ ਘਰ ਵਿੱਚ ਪਾਰਟੀ ਕਰਨ ਵਾਲੇ 27 ਵਿਅਕਤੀਆਂ ਖਿਲਾਫ 7 ਮੁਕੱਦਮੇ ਦਰਜ਼

ਪਠਾਨਕੋਟ, 23 ਜੁਲਾਈ (ਪੰਜਾਬ ਪੋਸਟ ਬਿਊਰੋ) – ਸੀਨੀਅਰ ਪੁਲਿਸ ਕਪਤਾਨ ਦੀਪਕ ਹਿਲੋਰੀ ਆਈ.ਪੀ.ਐਸ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਜਿਲ੍ਹਾ ਪਠਾਨਕੋਟ ਵਿੱਚ ਕੋਵਿਡ-19 ਮਹਾਂਮਾਰੀ ਤੋ ਬਚਣ ਲਈ ਪੰਜਾਬ ਸਰਕਾਰ ਵਲੋਂ ਜਾਰੀ ਹੋਈਆ ਹਦਾਇਤਾਂ ਦੀ ਉਲੰਘਣਾ ਕਰਕੇ 5 ਵਿਅਕਤੀਆਂ ਤੋਂ ਵੱਧ ਇਕੱਠੇ ਬੈਠ ਕੇ ਘਰ ਵਿੱਚ ਪਾਰਟੀ ਦੋਰਾਨ ਸ਼ਰਾਬ ਪੀ ਰਹੇ 27 ਵਿਅਕਤੀਆਂ ਦੇ ਖਿਲਾਫ 7 ਮੁਕੱਦਮੇ ਵੱਖ ਵੱਖ ਧਰਾਵਾਂ ਅਧੀਨ ਦਰਜ ਰਜਿਸਟਰ ਕੀਤੇ ਗਏ ਹਨ।
                 ਜਿਹਨਾ ਵਿੱਚੋ ਥਾਣਾ ਸ਼ਾਹਪੁਰਕੰਡੀ ਵਿੱਖੇ 1 ਮੁਕੱਦਮਾ ਬਰਖਿਲਾਫ ਹਿੰਮਤ ਪੁੱਤਰ ਲੇਟ ਵਿਨੋਦ ਕੁਮਾਰ ਵਾਸੀ ਖਾਨਪੁਰ ਵਾਰਡ ਨੰਬਰ.2 ਪਠਾਨਕੋਟ, ਬਾਲਕਿਸ਼ਨ ਪੁੱਤਰ ਜਗਦੀਸ਼ ਰਾਜ ਵਾਸੀ ਉਤਮ ਗਾਰਡਨ ਕਲੋਨੀ, ਸੀਰਤ ਕੁਮਾਰ ਪੁੱਤਰ ਸੋਹਨ ਲਾਲ ਵਾਸੀ ਗਲੀ ਨੰਬਰ 7 ਖਾਨਪੁਰ, ਜਿਤੇਸ਼ ਕੁਮਾਰ ਉਰਫ ਅਰੁਨ ਕੁਮਾਰ ਪੁੱਤਰ ਕੈਲਾਸ਼ ਕੁਮਾਰ ਵਾਸੀ ਨੇੜੇ ਓਬਰਾਏ ਸਰਵਿਸ ਸਟੇਸ਼ਨ ਉਤਮ ਕਲੋਨੀ ਮਨਵਾਲ ਬਾਗ, ਜਤਿਨ ਸੂਰੀ ਪੁੱਤਰ ਕਮਲ ਸੁਰੀਨ ਵਾਸ਼ੀ ਵਾਰਡ ਨੰਬਰ.7 ਖਾਨਪੁਰ, ਹਰਮਨਦੀਪ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਮਕਾਨ ਨੰਬਰ 352 ਗਲੀ ਨੰਬਰ.1 ਪ੍ਰੇਮ ਨਗਰ ਪਠਾਨਕੋਟ, ਥਾਣਾ ਸਦਰ ਪਠਾਨਕੋਟ ਵਿਖੇ 1 ਮੁਕੱਦਮਾ ਬਰਖਿਲਾਫ ਰਛਪਾਲ ਸਿੰਘ ਪੁੱਤਰ ਕਰਨ ਸਿੰਘ ਵਾਸੀ ਧਲੋਰੀਆਂ ਜਿਲਾ ਪਠਾਨਕੋਟ, ਲਖਵਿੰਦਰ ਸਿੰਘ ਪੁੱਤਰ ਸੋਹਨ ਲਾਲ ਵਾਸੀ ਗੋਤਰਾਂ ਲਾਹੜੀ, ਥਾਣਾ ਤਾਰਾਗੜ ਵਿਖੇ 2 ਮੁਕੱਦਮੇ ਬਰਖਿਲਾਫ ਮੋਹਨ ਲਾਲ ਪੁੱਤਰ ਸਾਂਝੀ ਰਾਮ ਵਾਸੀ ਨੱਕੀ, ਰੂਪ ਲਾਲ ਪੁੱਤਰ ਰਾਮ ਸਿੰਘ ਵਾਸੀ ਮਲਕਾਨਾ, ਕਿਸ਼ੋਰ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਪਰਮਾਂਨੰਦ, ਸੰਜੀਵ ਕੁਮਾਰ ਪੁੱਤਰ ਬਸੰਤ ਸਿੰਘ ਵਾਸੀ ਹਯਾਤੀਚੱਕ ਅਤੇ ਸੁਰਜੀਤ ਕੁਮਾਰ ਪੁੱਤਰ ਗੋਪਾਲ ਦਾਸ ਵਾਸੀ ਕੱਥਲੋਰ, ਪੰਕਜ ਸੈਣੀ ਪੁੱਤਰ ਸੁਰਿੰਦਰ ਕੁਮਾਰ, ਬਲਬੀਰ ਕੁਮਾਰ ਪੁੱਤਰ ਰਾਮ ਸ਼ਰਨ ਵਾਸੀਆਨ ਸ਼ੌੜੀਆਂ, ਗਨੇਸ਼ ਕੁਮਾਰ ਪੁੱਤਰ ਕਰਮ ਚੰਦ ਵਾਸੀ ਕਾਸ਼ੀ ਬਾੜਮਾਂ, ਦੀਪਕ ਪ੍ਰਕਾਸ਼ ਪੁੱਤਰ ਓਮ ਪ੍ਰਕਾਸ਼ ਵਾਸੀ ਚਾਰ-ਮਰਲਾ ਕੁਆਰਟਰ ਪਠਾਨਕੋਟ, ਸੰਦੀਪ ਕੁਮਾਰ ਪੁੱਤਰ ਬਲਜੀਤ ਰਾਮ ਵਾਸੀ ਸ਼ੌੜੀਆਂ ਜਿਲਾ ਪਠਾਨਕੋਟ, ਥਾਣਾ ਨਰੋਟ ਜੈਮਲ ਸਿੰਘ ਵਿਖੇ 3 ਮੁਕੱਦਮੇ ਬਰਖਿਲਾਫ ਨਾਨਕ ਚੰਦ ਪੁੱਤਰ ਮੋਹਨ ਲਾਲ ਵਾਸੀ ਬਲੋਤਰ, ਮੁਕੇਸ਼ ਸਿੰਘ ਪੁੱਤਰ ਰਘੁਬੀਰ ਸਿੰਘ ਵਾਸੀ ਕੋਟਲੀ ਜਵਾਹਰ, ਅਸ਼ੋਕ ਕੁਮਾਰ ਪੁੱਤਰ ਕਾਕੂ ਰਾਮ ਵਾਸੀ ਬੇਗੋਵਾਲ, ਰਾਜ ਕੁਮਾਰ ਪੁੱਤਰ ਦੇਵ ਰਾਜ ਵਾਸੀ ਬਸਾਊ ਬਾੜਮਾਂ, ਜਗਮੋਹਨ ਪੁੱਤਰ ਰਮੇਸ਼ ਪਾਲ ਵਾਸੀ ਆਦਮ ਬਾੜਮਾਂ ਅਤੇ ਦੇਸ ਰਾਜ ਪੁੱਤਰ ਗਰੀਬ ਦਾਸ, ਮਹਿੰਦਰ ਸਿੰਘ ਪੁੱਤਰ ਗਰੀਬ ਦਾਸ, ਕੁਲਦੇਵ ਰਾਜ ਪੁੱਤਰ ਗਿਆਨ ਚੰਦ ਵਾਸੀਆਂਨ ਰੱਤੜਵਾਂ, ਬਨਾਰਸੀ ਦਾਸ ਪੁੱਤਰ ਕਿਸ਼ਨ ਚੰਦ ਵਾਸੀ ਮਿਰਜਾਪੁਰ ਜਿਲਾ ਪਠਾਨਕੋਟ ਦਰਜ ਰਜਿਸਟਰ ਕੀਤੇ ਗਏ ਹਨ।
                 ਇਸ ਤੋ ਇਲਾਵਾ ਰਾਤ ਦੇ ਕਰਫਿਉ ਨੂੰ ਲਾਗੂ ਕਰਨ ਦੇ ਲਈ ਪਠਾਨਕੋਟ ਪੁਲਿਸ ਵਲੋਂ ਸਪੈਸ਼ਲ ਮੁਹਿਮ ਚਲਾਈ ਜਾ ਰਹੀ ਹੈ।ਕਰਫਿਉ ਦੋਰਾਨ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਖਿਲ਼ਾਫ ਕਾਰਵਾਈ ਕੀਤੀ ਜਾਵੇਗੀ।ਾਵਾ ਘਰਾਂ ਵਿੱਚ ਕੀਤੀਆ ਜਾਣ ਵਾਲੀਆਂ ਨਿੱਜੀ ਪਾਰਟੀਆਂ ‘ਤੇ ਵੀ ਨਜਰ ਰੱਖੀ ਜਾ ਰਹੀ ਹੈ।ਘਰਾਂ ਵਿੱਚ 5 ਤੋ ਵੱਧ ਵਿਅਕਤੀਆਂ ਵਲੋਂ ਇਕੱਠੇ ਹੋ ਕੇ ਪਾਰਟੀ ਨਾ ਕੀਤੀ ਜਾਵੇ।ਇਹਨਾਂ ਹਦਾਇਤਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਸਬੰਧਤ ਵਿਅਕਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …