ਲੌਂਗੋਵਾਲ, 23 ਜੁਲਾਈ (ਜਗਸੀਰ ਲੌਂਗੋਵਾਲ) – ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸੂਬਾ ਸਕੱਤਰ ਸੀ.ਪੀ.ਆਈ (ਐਮ) ਪੰਜਾਬ ਨੂੰ ਉਸ ਸਮੇਂ ਸਦਮਾ ਪੁੱਜਾ, ਜਦ ਉਨਾਂ
ਦੀ ਭੂਆ ਬਲਜੀਤ ਕੌਰ (83) ਵਾਸੀ ਪਿੰਡ ਰਾਜਗੜ੍ਹ ਤਹਿਸੀਲ ਅਹਿਮਦਗੜ੍ਹ ਜਿਲ੍ਹਾ ਲੁਧਿਆਣਾ ਦੀ ਅਚਾਨਕ ਮੌਤ ਹੋ ਗਈ। ਕਾਮਰੇਡ ਰਘੁਨਾਥ ਸਿੰਘ, ਗੁਰਚੇਤਨ ਸਿੰਘ ਬਾਸੀ, ਭੂਪ ਚੰਦ ਚੰਨੋ, ਲਹਿੰਬਰ ਸਿੰਘ ਤੱਗੜ, ਗੁਰਦਰਸ਼ਨ ਸਿੰਘ ਖਾਸਪੁਰ, ਬਲਬੀਰ ਸਿੰਘ ਜਾਡਲਾ, ਮੇਜ਼ਰ ਸਿੰਘ ਭਿੱਖੀਵਿੰਡ, ਕੁਲਵਿੰਦਰ ਸਿੰਘ ਉਡਤ ਸੂਬਾ ਸਕੱਤਰੇਤ ਮੈਂਬਰਾਨ ਸੀ.ਪੀ.ਆਈ (ਐਮ) ਵਲੋਂ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਮ੍ਰਿਤਕ ਬੀਬੀ ਬਲਜੀਤ ਕੌਰ ਦੇ ਪ੍ਰੀਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ।ਦੱਸਣਯੋਗ ਹੈ ਕਿ ਬੀਬੀ ਬਲਜੀਤ ਕੌਰ ਨੂੰ ਕੁੱਝ ਦਿਨ ਪਹਿਲਾਂ ਅਹਿਮਦਗੜ੍ਹ ਵਿਖੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।ਜਿਥੇ ਕੱਲ ਉਨਾਂ ਦੀ ਅਚਾਨਕ ਮੌਤ ਹੋ ਗਈ।
Check Also
ਐਡਵੋਕੇਟ ਧਾਮੀ ਤੇ ਚੁਣੇ ਹੋਰ ਅਹੁੱਦੇਦਾਰਾਂ ਨੇ ਗੁਰੂ ਸਾਹਿਬ ਦਾ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਜਾਣ ਮਗਰੋਂ ਐਡਵੋਕੇਟ ਹਰਜਿੰਦਰ …
Punjab Post Daily Online Newspaper & Print Media